ਪੁਲਿਸ ਨੇ ਜਲੰਧਰ ਸ਼ਹਿਰ ਦੇ ਅੱਠ ਥਾਣਿਆਂ ਦੇ ਐਸਐਚਓਜ਼ ਨੂੰ ਬਦਲ ਦਿੱਤਾ ਹੈ। ਡੀਸੀਪੀ ਹੈੱਡਕੁਆਟਰ ਨੇ ਜਲੰਧਰ ਦੇ ਅੱਠ ਥਾਣਿਆਂ ਦੇ ਐੱਸਐੱਚਓ ਦੀ ਤਬਾਦਲਾ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਅਨੁਸਾਰ ਨਵਦੀਪ ਸਿੰਘ ਨੂੰ ਥਾਣਾ 8 ਦਾ ਐੱਸਐੱਚਓ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਿਸ ਲਾਈਨਜ਼ ਭੇਜਿਆ ਗਿਆ ਸੀ। ਸੁਖਬੀਰ ਸਿੰਘ ਨੂੰ ਪੀਸੀਆਰ ਦਸਤੇ ‘ਚੋਂ ਹਟਾ ਕੇ ਥਾਣਾ ਸਦਰ ਵਿਖੇ ਐਸਐਚਓ ਲਾਇਆ ਗਿਆ ਹੈ। ਅਜਾਇਬ ਸਿੰਘ ਨੂੰ ਥਾਣਾ ਸਦਰ ਤੋਂ ਹਟਾ ਕੇ ਐਸਐਚਓ ਰਾਮਾ ਮੰਡੀ ਲਾਇਆ ਗਿਆ ਹੈ। ਬਲਜਿੰਦਰ ਸਿੰਘ ਨੂੰ ਥਾਣਾ 8 ਤੋਂ ਪੁਲਿਸ ਲਾਈਨ ਭੇਜਿਆ ਗਿਆ ਹੈ। ਰਾਕੇਸ਼ ਕੁਮਾਰ ਨੂੰ ਕੈਂਟ ਥਾਣੇ ਤੋਂ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਭੂਸ਼ਣ ਕੁਮਾਰ ਨੂੰ ਪੀਸੀਆਰ ਸਕੁਐਡ ਦਾ ਇੰਚਾਰਜ ਲਾਇਆ ਗਿਆ ਹੈ।









