JalandharPunjab

10ਵੀਂ ਤੇ ਆਈ.ਟੀ.ਆਈ. ਪਾਸ ਵਿਦਿਆਰਥੀਆਂ ਲਈ ਹੁਨਰ ਸਿਖਲਾਈ ਹਾਸਲ ਕਰਨ ਦਾ ਸੁਨਿਹਰੀ ਮੌਕਾ

ਚਾਹਵਾਨ ਉਮੀਦਵਾਰ https://tinyurl.com/L-and-T-Skill-Training ਲਿੰਕ ’ਤੇ ਕਰ ਸਕਦੇ ਨੇ ਰਜਿਸਟਰ

ਜਲੰਧਰ, ਐਚ ਐਸ ਚਾਵਲਾ।

ਨੌਜਵਾਨਾਂ ਨੂੰ ਹੁਨਰਮੰਦ ਤੇ ਆਤਮ ਨਿਰਭਰ ਬਣਾਉਣ ਦੇ ਮੰਤਵ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਐਲ ਐਂਡ ਟੀ ਸੀਐਸਟੀਆਈ-ਪਿਲਖੁਵਾ ਦੇ ਸਹਿਯੋਗ ਹੁਨਰ ਸਿਖਲਾਈ ਕੋਰਸ ਕਰਵਾਏ ਜਾ ਰਹੇ ਹਨ, ਜਿਸ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ  https://tinyurl.com/L-and-T-Skill-Training ਲਿੰਕ ’ਤੇ ਰਜਿਸਟਰ ਕਰ ਸਕਦੇ ਹਨ ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਐਲ ਐਂਡ ਟੀ ਸੀਐਸਟੀਆਈ-ਪਿਲਖੁਵਾ (L&T CSTI –Pilkhuwa) ਵੱਲੋਂ ਪੰਜਾਬ ਦੇ ਨੌਜਵਾਨਾਂ ਲਈ 45-90 ਦਿਨਾਂ ਦੀ ਰਿਹਾਇਸ਼ੀ ਟ੍ਰੇਨਿੰਗ ਦੇਣ ਸਬੰਧੀ ਇੱਕ ਵਿਸ਼ੇਸ਼ ਸਮਝੌਤਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ 10ਵੀਂ ਅਤੇ ਆਈ.ਟੀ.ਆਈ. ਪਾਸ ਵਿਦਿਆਰਥੀਆਂ ਨੂੰ ਰੋਜ਼ਗਾਰ ਯੋਗ ਹੁਨਰ ਸਿਖਲਾਈ ਦੇਣ ਦੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ।

ਕੋਰਸਾਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਬਾਜਵਾ ਨੇ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਫੋਰਮਵਰਕ, ਸਕੈਫੋਲਡਿੰਗ, ਬਾਰ ਬੈਂਡਿੰਗ ਤੇ ਸਟੀਲ ਫਿਕਸਿੰਗ, ਕੰਸਟਰਕਸ਼ਨਸ ਇਲੈਕਟ੍ਰੀਸ਼ੀਅਨ, ਸੋਲਰ ਪੀ.ਵੀ. ਟੈਕਨੀਸ਼ੀਅਨ, ਕਨਕਰੀਟ ਲੈਬ ਤੇ ਫੀਲਡ ਟੈਸਟਿੰਗ ਅਤੇ ਪਲੰਬਰ ਦੇ ਕੋਰਸ ਕਰਵਾਏ ਜਾਣਗੇ ਅਤੇ ਹਰ ਮਹੀਨੇ ਲਗਭਗ 150-180 ਨੌਜਵਾਨਾਂ ਨੂੰ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ।

ਵਿੱਦਿਅਕ ਯੋਗਤਾ ਬਾਰੇ ਦੱਸਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਗਰਾਮ ਅਧੀਨ 18-35 ਸਾਲ ਦੇ ਘੱਟੋ-ਘੱਟ 10ਵੀਂ ਪਾਸ ਨੌਜਵਾਨ ਸਿਖਲਾਈ ਪ੍ਰਾਪਤ ਕਰ ਸਕਦੇ ਹਨ ਅਤੇ ਮੁਫ਼ਤ ਕੋਰਸ ਦੇ ਨਾਲ-ਨਾਲ ਹੋਰ ਸਹੂਲਤਾਂ ਜਿਵੇਂ ਪੜ੍ਹਾਈ ਦਾ ਪੂਰਾ ਸਾਮਾਨ, ਵਰਦੀ ਅਤੇ ਪੀ.ਪੀ.ਈ. ਵੀ ਮੁਹੱਈਆ ਕਰਵਾਈ ਜਾਵੇਗੀ। ਨੌਜਵਾਨਾਂ ਨੂੰ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਅਧੀਨ ਮਨਦੀਪ ਕੌਰ ਨਾਲ 70875-19281 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Leave a Reply

Your email address will not be published. Required fields are marked *

Back to top button