ਜਲੰਧਰ ਵਿਚ ਇਕ ਬਹੁਤ ਹੀ ਰੌਂਗਟੇ ਖੜ੍ਹੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਚਾਰ ਲੜਕੀਆਂ ਨੇ ਇਕ ਲੜਕੇ ਨੂੰ ਕਾਰ ਵਿਚ ਅਗਵਾ ਕਰਕੇ ਉਸ ਨਾਲ ਬਲਾਤਕਾਰ ਨੂੰ ਅੰਜਾਮ ਦਿੱਤਾ ਹੈ। ਫੈਕਟਰੀ ਵਿਚ ਕੰਮ ਕਰਨ ਵਾਲੇ ਇਕ ਲੜਕੇ ਨੇ ਇਹ ਖੁਲਾਸਾ ਕੀਤਾ ਹੈ। ਇਹ ਮਾਮਲਾ ਜਲੰਧਰ ਤੋਂ ਕਪੂਰਥਲਾ ਰੋਡ ਉਤੇ ਲੈਦਰ ਕੰਪਲੈਕਸ ਨੇੜੇ ਦਾ ਹੈ।
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਪੀੜਤ ਲੜਕੇ ਨੇ ਦੱਸਿਆ ਕਿ ਉਹ ਲੈਦਰ ਕੰਪਲੈਕਸ ਵਿਚ ਕੰਮ ਕਰਦਾ ਹੈ। ਉਹ ਕੰਮ ਦੀ ਸ਼ਿਫਟ ਖਤਮ ਕਰਕੇ ਰੋ਼ਡ ਉਤੇ ਖੜ੍ਹਾ ਸੀ ਕਿ ਕਾਰ ਵਿਚ ਆਈਆਂ ਚਾਰ ਲੜਕੀਆਂ ਨੇ ਪਤਾ ਪੁੱਛਣ ਦੇ ਬਹਾਨੇ ਉਸਦੀਆਂ ਅੱਖਾਂ ਵਿਚ ਪਾਊਡਰ ਵਰਗਾ ਕੁਝ ਪਾ ਕੇ ਉਸ ਨੂੰ ਅਗਵਾ ਕਰ ਲਿਆ ਤੇ ਫਿਰ ਉਸਦੀਆਂ ਅੱਖਾਂ ਉਤੇ ਪੱਟੀ ਬੰਨ੍ਹ ਦਿੱਤੀ।
ਪੀੜਤ ਲੜਕੇ ਨੇ ਦੱਸਿਆ ਕਿ ਉਕਤ ਲੜਕੀਆਂ ਦਾਰੂ ਦੇ ਨਸ਼ੇ ਵਿਚ ਟੁੰਨ ਸਨ। ਉਨ੍ਹਾਂ ਨੇ ਉਸਨੂੰ ਵੀ ਪਹਿਲਾਂ ਤਾਂ ਦਾਰੂ ਪਿਲਾਈ ਤੇ ਫਿਰ ਇਕੱਲੀ-ਇਕੱਲੀ ਨੇ ਉਸ ਨਾਲ ਬਲਾਤਕਾਰ ਕੀਤਾ। ਉਕਤ ਲੜਕੀਆਂ ਪੀੜਤ ਨਾਲ ਤੜਕੇ 3 ਵਜੇ ਤੱਕ ਬਲਾਤਕਾਰ ਕਰਦੀਆਂ ਰਹੀਆਂ। ਪੀੜਤ ਨੇ ਦੱਸਿਆ ਕਿ ਉਸਦੀਆ ਅੱਖਾਂ ਉਤੇ ਲੜਕੀਆਂ ਨੇ ਪੱਟੀ ਬੰਨ੍ਹ ਦਿੱਤੀ ਸੀ, ਜਿਸ ਕਾਰਨ ਉਹ ਲੜਕੀਆਂ ਨੂੰ ਪਛਾਣ ਨਹੀਂ ਸਕਿਆ। ਉਸ ਨੌਜਵਾਨ ਨੇ ਦੱਸਿਆ ਕਿ ਸਾਰੀਆਂ ਲੜਕੀਆਂ ਦੀ ਉਮਰ 20 ਤੋਂ 22 ਸਾਲ ਦੇ ਲਗਭਗ ਲੱਗ ਰਹੀ ਸੀ। ਲੜਕੀਆਂ ਜਿਸ ਹਿਸਾਬ ਨਾਲ ਇਕ ਮਹਿੰਗੀ ਗੱਡੀ ਵਿਚ ਆਈਆਂ ਸਨ, ਉਸ ਤੋਂ ਉਹ ਕਿਸੇ ਅਮੀਰ ਘਰਾਂ ਦੀਆਂ ਲੱਗ ਰਹੀਆਂ ਸਨ।