[the_ad id="98460"] [the_ad id="98341"]
EducationJalandhar

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਵਿੱਚ ਬੱਚਿਆਂ ਕੋਲੋਂ ਕਰਵਾਈ ਗਈ ਲੈਂਡ ਔਫ ਫੈਂਟੇਸੀ ਗਤੀਵਿਧੀ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਵਿੱਚ ਬੱਚਿਆਂ ਕੋਲੋਂ ਕਰਵਾਈ ਗਈ ਲੈਂਡ ਔਫ ਫੈਂਟੇਸੀ ਗਤੀਵਿਧੀ

ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਦੇ ਪੰਜੇ ਸਕੂਲਾਂ ਦੇ ਇੰਨੋਕਿਡਜ਼ ਵੱਲੋਂ ਕਲਾਸ ਲਰਨਰਜ਼ ਅਤੇ ਐਕਸਪਲੋਰਰਜ਼ ਦੇ ਬੱਚਿਆਂ ਲਈ ‘ਲੈਂਡ ਆਫ਼ ਫੈਂਟੇਸੀ’ ਗਤੀਵਿਧੀ ਕਰਵਾਈ ਗਈ, ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਵੱਧ-ਚੜ੍ਹ ਕੇ ਹਿੱਸਾ ਲਿਆ। ਛੋਟੇ ਬੱਚੇ ਕਲਪਨਾ ਦੀ ਦੁਨੀਆ ਤੋਂ ਆਪਣੇ ਮਨਪਸੰਦ ਪਾਤਰਾਂ ਦੇ ਰੂਪ ਵਿੱਚ ਸੱਜ ਕੇ ਆਏ ਬੜੇ ਮਨਮੋਹਕ ਲੱਗ ਰਹੇ ਸਨ।ਕੁਝ ਬੱਚੇ ਮਿਕੀ ਮਾਊਸ, ਡੋਰੇਮੋਨ, ਗੂਫੀ, ਡੋਨਾਲਡ ਡੱਕ ਅਤੇ ਛੋਟਾ ਭੀਮ ਦੇ ਰੂਪ ਵਿਚ ਆਏ ਸਨ, ਜਦਕਿ ਕੁਝ ਲੜਕੀਆਂ ਪਰੀਆਂ ਦੇ ਰੂਪ ਵਿਚ ਆਈਆਂ ਸਨ। ਉਹਦੇ ਵਾਂਗ ਹੀ ਗੱਲਾਂ ਕਰਦੇ, ਨੱਚਦੇ ਹੋਏ। ਬੱਚੇ ਆਪਣੀ ਕਲਪਨਾ ਨੂੰ ਖੰਭ ਲਗਾਉਂਦੇ ਹੋਏ ਆਪਣੇ ਪਸੰਦੀਦਾ ਕਿਰਦਾਰ ਨਿਭਾਉਂਦੇ ਹੋਏ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ। ਇਸ ਗਤੀਵਿਧੀ ਵਿੱਚ ਬੱਚਿਆਂ ਨੇ ਖੂਬ ਆਨੰਦ ਲਿਆ। ਸ੍ਰੀਮਤੀ ਅਲਕਾ ਅਰੋੜਾ (ਡਿਪਟੀ ਡਾਇਰੈਕਟਰ ਇੰਨੋਕਿਡਜ਼) ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਬੌਧਿਕ, ਮਾਨਸਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀ ਕਲਪਨਾ ਸ਼ਕਤੀ ਨੂੰ ਉਤਸ਼ਾਹਿਤ ਕਰਦੀਆਂ ਹਨ।

Back to top button