EducationJalandhar

ਇੰਨੋਸੈਂਟ ਹਾਰਟਸ ਵਿਖੇ ‘We Rise by Lifting Others’ ਦੇ ਸੰਦੇਸ਼ ਨਾਲ ‘Bestowal to the Best’ ਸਾਲਾਨਾ ਇਨਾਮ ਵੰਡ ਸਮਾਗਮ ਸੰਪੰਨ 

ਇੰਨੋਸੈਂਟ ਹਾਰਟਸ ਵਿਖੇ ‘ਵੀ ਰਾਈਜ਼ ਬਾਈ ਲਿਫਟਿੰਗ ਅਦਰਜ਼’ ਦੇ ਸੰਦੇਸ਼ ਨਾਲ  ‘ਬੈਸਟੋਵਾਲ ਟੂ ਦ ਬੈਸਟ’ ਸਾਲਾਨਾ ਇਨਾਮ ਵੰਡ ਸਮਾਗਮ ਸੰਪੰਨ 

ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਅਧੀਨ ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ‘ਬੈਸਟੋਵਾਲ ਟੂ ਦ ਬੈਸਟ’ ਕਰਵਾਇਆ ਗਿਆ, ਜਿਸ ਵਿੱਚ ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਸ੍ਰੀ ਵਰਿੰਦਰਪਾਲ ਸਿੰਘ ਬਾਜਵਾ (ਪੀ.ਸੀ.ਐਸ., ਵਧੀਕ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ) ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਜਗਾ ਕੇ ਕੀਤੀ ਗਈ। ਇਸ ਮੌਕੇ ਬੱਚਿਆਂ ਵੱਲੋਂ ਭਗਵਾਨ ਸ਼੍ਰੀ ਗਣੇਸ਼ ਜੀ ਦਾ ਗੁਣਗਾਨ ਕੀਤਾ ਗਿਆ। ਉਪਰੰਤ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਦੁਆਰਾ ਪੇਸ਼ ਕੀਤੇ ਸੋਲੋ ਡਾਂਸ, ਕਠਪੁਤਲੀ, ਪੱਛਮੀ ਡਾਂਸ, ਫਿਊਜ਼ਨ ਬੈਲੇ ਅਤੇ ਹਿੱਪ-ਹੌਪ ਡਾਂਸ ਨੇ ਸਮਾਂ ਬਣ ਦਿੱਤਾ।ਡਾ: ਪਲਕ ਗੁਪਤਾ ਬੌਰੀ (ਡਾਇਰੈਕਟਰ ਸੀ.ਐਸ.ਆਰ.) ਨੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ‘ਦਿਸ਼ਾ-ਇੱਕ ਪਹਿਲ’ ਤਹਿਤ ਟਰੱਸਟ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆਂ ਅਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ, ਸਗੋਂ ਮੈਡੀਕਲ ਦੇ ਖੇਤਰ ਵਿੱਚ ਵੀ ਬੌਰੀ ਮੈਮੋਰੀਅਲ ਟਰੱਸਟ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ।ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਲੋਹਾਰਾਂ ਕੈਂਪਸ ਵਿੱਚ ਤਿਆਰ ਕੀਤੇ ਗਏ ਮਿਊਜ਼ਿਕ ਰਿਕਾਰਡਿੰਗ ਸਟੂਡੀਓ (ਐਕੋਸਟਿਕਾ) ਦਾ ਹਾਲ ਹੀ ਵਿੱਚ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸੈਸ਼ਨ ਵਿੱਚ ਇੰਨੋਸੈਂਟ ਹਾਰਟਸ ਵਿਖੇ ਪੜ੍ਹਾ ਰਹੇ ਸਿੰਗਲ ਮਦਰਜ਼ ਅਧਿਆਪਕਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਟਰੱਸਟ ਵੱਲੋਂ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟਰੱਸਟ ਨੌਜਵਾਨਾਂ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹੈ।ਟਰੱਸਟ ਤਕਨਾਲੋਜੀ ਦੀ ਵਰਤੋਂ ਕਰਕੇ ਅਧਿਆਪਨ ਵਿਧੀ ਵਿੱਚ ਨਵੀਨਤਾ ਲਿਆਉਣ ਦੀ ਕੋਸ਼ਿਸ਼ ਕਰਦਾ ਹੈ।


ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10ਵੀਂ ਅਤੇ 12ਵੀਂ ਜਮਾਤ ਵਿੱਚੋਂ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਟਰੱਸਟ ਵੱਲੋਂ ਸਾਰੇ ਸਕੂਲਾਂ, ਬੀ.ਐੱਡ ਕਾਲਜ ਅਤੇ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਪ੍ਰਦਾਨ ਕੀਤੇ ਗਏ। ਪ੍ਰਿਯਾਂਸ਼ੀ ਠਾਕੁਰ (ਗ੍ਰੀਨ ਮਾਡਲ ਟਾਊਨ) ਨੂੰ ਸ੍ਰੀ ਦਿਨੇਸ਼ ਅਗਰਵਾਲ ਵੱਲੋਂ ਉਨ੍ਹਾਂ ਦੇ ਪੁੱਤਰ ਅਰਚਿਤ ਅਤੇ ਭਤੀਜੇ ਧਰੁਵ ਦੀ ਯਾਦ ਵਿੱਚ ਸਟੂਡੈਂਟ ਆਫ਼ ਦਾ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਜਿਸ ਵਿੱਚ ਟਰਾਫੀ ਸਮੇਤ 5100 ਸੌ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਲੋਹਾਰਾਂ ਦੀ ਵਿਦਿਆਰਥਣ ਆਭਾ ਸ਼ਰਮਾ ਅਤੇ ਰਾਇਲ ਵਰਲਡ ਦੀ ਵਿਦਿਆਰਥਣ ਕੁਲਜੀਤ ਕੌਰ ਨੂੰ ਮੈਡਮ ਕਮਲੇਸ਼ ਬੌਰੀ ਦੀ ਯਾਦ ਵਿੱਚ ਸਟੂਡੈਂਟ ਆਫ਼ ਦਾ ਈਅਰ ਐਵਾਰਡ (ਟਰਾਫੀ ਸਮੇਤ 5100 ਰੁਪਏ) ਦੇ ਕੇ ਸਨਮਾਨਿਤ ਕੀਤਾ ਗਿਆ। ਡਾਂਸ, ਸੰਗੀਤ, ਪੇਂਟਿੰਗ, ਬੁਲਾਰੇ, ਥੀਏਟਰ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।ਸਟੇਜ ਸੰਚਾਲਨ ਦੀ ਭੂਮਿਕਾ ਵਿਦਿਆਰਥੀਆਂ ਨੇ ਬਾਖੂਬੀ ਨਿਭਾਈ। ਮੁੱਖ ਮਹਿਮਾਨ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੌਰੀ ਮੈਮੋਰੀਅਲ ਟਰੱਸਟ ਵੱਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜ ਸਚਮੁੱਚ ਹੀ ਸ਼ਲਾਘਾਯੋਗ ਹਨ। ਇਹ ਸੰਸਥਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ।ਇਸ ਮੌਕੇ ਡਾ: ਅਨੂਪ ਬੌਰੀ (ਚੇਅਰਮੈਨ, ਇੰਨੋਸੈਂਟ ਹਾਰਟਸ ਗਰੁੱਪ), ਸ੍ਰੀਮਤੀ ਸ਼ੈਲੀ ਬੌਰੀ (ਐਗਜ਼ੀਕਿਊਟਿਵ ਡਾਇਰੈਕਟਰ ਸਕੂਲਜ਼), ਡਾ: ਰੋਹਨ ਬੌਰੀ, ਡਾ: ਰਮੇਸ਼ ਸੂਦ (ਟਰੱਸਟ ਦੇ ਪ੍ਰਧਾਨ), ਸ੍ਰੀ ਸੰਦੀਪ ਜੈਨ (ਟਰੱਸਟੀ), ਡਾ. ਸ੍ਰੀ ਕੇ.ਕੇ ਸਰੀਨ (ਵਿੱਤ ਸਲਾਹਕਾਰ) ਅਤੇ ਟਰੱਸਟ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਡਾ: ਅਨੂਪ ਬੌਰੀ, ਅਤੇ ਡਾ: ਰਮੇਸ਼ ਸੂਦ (ਟਰੱਸਟ ਦੇ ਪ੍ਰਧਾਨ) ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |ਉਪਰੰਤ ਵਿਦਿਆਰਥੀਆਂ ਦੁਆਰਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ ਸੋ ਸਾਰਿਆਂ ਦੇ ਆਕਰਸ਼ਣ ਦਾ ਕੇਂਦਰ ਰਿਹਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।

Leave a Reply

Your email address will not be published. Required fields are marked *

Back to top button