ਮੀਡੀਆ ਕਲੱਬ ਰਜਿ. ਅਤੇ CPJA ਵਲੋਂ ਮੁੱਖ ਮੰਤਰੀ ਮਾਨ ਤੋਂ ਚੈਨਲ ਦੇ ਪੱਤਰਕਾਰ ਖਿਲਾਫ ਫਰਜੀ ਮਾਮਲਾ ਰੱਦ ਕਰਨ ਦੀ ਮੰਗ
ਜਲੰਧਰ / ਬਿਓਰੋ
ਜਲੰਧਰ ਵਿਖੇ ਮੀਡੀਆ ਕਲੱਬ ਰਜਿ. ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ , ਚੇਅਰਮੈਨ ਅਮਨਦੀਪ ਮਹਿਰਾ, ਜਨਰਲ ਸਕੱਤਰ ਮਹਾਵੀਰ ਸੇਠ ਨੇ ਨਿੱਜੀ ਚੈੱਨਲ ਦੇ ਪੱਤਰਕਾਰ ਸਿਮਰਨਜੌਤ ਸਿੰਘ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਫਰਜੀ ਮਾਮਲਾ ਕਰਨ ਦੀ ਨਿੱਖੇਧੀ ਕੀਤੀ ਗਈ ਅਤੇ ਪੰਜਾਬ ਦੇ ਮੁੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਪੱਤਰਕਾਰ ਸਿਮਰਜੌਤ ਦੇ ਖਿਲਾਫ ਦਰਜ ਕੀਤਾ ਗਿਆ ਮਾਮਲਾ ਰੱਦ ਕੀਤਾ ਜਾਵੇ ।


ਉਨ੍ਹਾ ਕਿਹਾ ਕਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਦੇ ਖਿਲਾਫ ਫਰਜੀ ਮਾਮਲੇ ਦਰਜ ਕਰਕੇ ਲੋਕਾਂ ਦੀ ਅਵਾਜ ਨੂੰ ਦਬਾਇਆ ਨਹੀਂ ਜਾ ਸਕਦਾ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਮਰਜੌਤ ਦੇ ਖਿਲਾਫ ਮਾਮਲਾ ਦਰਜ ਕਰਵਾ ਕੇ ਆਪਣੀ ਨਲਾਇਕੀ ਦਾ ਸਬੂਤ ਦਿੱਤਾ ਹੈ।ਜਿਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਸੂਬੇ ਦੀ ਸਰਕਾਰ ਹਰ ਪਾਸਿਓ ਫੇਲ੍ਹ ਹੋ ਰਹੀ।
ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਿਮਰਜੋਤ ਦੇ ਖਿਲਾਫ ਕੀਤਾ ਗਿਆ ਮਾਮਲਾ ਦਰਜ ਰੱਦ ਨਾ ਕੀਤਾ ਗਿਆ ਤਾਂ ਮੀਡੀਆ ਕਲੱਬ ਅਤੇ ਐਸੋਸ਼ੀਏਸ਼ਨ ਵੱਲੋਂ ਸੰਘਰਸ਼ ਕੀਤਾ ਜਾਵੇ।ਉਹਨਾਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਝੂਠੇ ਮਾਮਲੇ ਦਰਜ ਕਰਵਾ ਕੇ ਲੋਕਾਂ ਤੇ ਪੱਤਰਕਾਰਾਂ ਦੀ ਅਵਾਜ ਨੂੰ ਦਬਾਅ ਨਹੀਂ ਸਕਦੇ।







