canada, usa ukPunjab

ਕੈਨੇਡਾ ‘ਚ ਬੱਸ ਪਲਟਣ ਨਾਲ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, 36 ਲੋਕ ਗੰਭੀਰ ਜ਼ਖਮੀ

ਕੈਨੇਡਾ  ਦੇ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਕਿਲੋਨਾ ਰੂਟ ‘ਤੇ ਬੱਸ ਪਲਟਣ ਕਾਰਣ ਅੰਮ੍ਰਿਤਸਰ ਨਾਲ ਸਬੰਧਿਤ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਕਰੀਬ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। 41 ਸਾਲਾ ਕਰਨਜੋਤ ਆਪਣੇ ਪਿੱਛੇ ਪਤਨੀ ਅਤੇ ਇਕ ਬੇਟਾ-ਬੇਟੀ ਸਮੇਤ ਪਰਿਵਾਰ ਛੱਡ ਗਿਆ ਹੈ।

ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਘਰ ਵਿਚ ਇਕੱਲਾ ਕਮਾਉਣ ਵਾਲਾ ਸੀ । ਹਾਦਸੇ ਦਾ ਕਾਰਨ ਫਿਲਹਾਲ ਕੈਨੇਡਾ ਵਿਚ ਪੈ ਰਹੀ ਭਾਰੀ ਬਰਫ ਹੈ। ਬੱਸ ਬੇਕਾਬੂ ਹੋ ਜਾਣ ਕਾਰਨ ਉਕਤ ਦੁਖਦਾਈ ਹਾਦਸਾ ਵਾਪਰਿਆ ਹੈ। ਹਾਦਸੇ ਦੌਰਾਨ ਕਰੀਬ 3 ਦਰਜਨ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।

Leave a Reply

Your email address will not be published.

Back to top button