JalandharPunjab

CP ਡਾ. ਐਸ ਭੂਪਤੀ ਨੇ ਨਵੇਂ ਸਾਲ ਦੇ ਮੱਦੇਨਜ਼ਰ ਪੁਲਿਸ ਅਫਸਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਜਲੰਧਰ, ਐਚ ਐਸ ਚਾਵਲਾ।

ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਡਾਕਟਰ ਐਸ. ਭੂਪਤੀ ਆਈ ਪੀ ਐਸ, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨਵੇ ਸਾਲ ਦੇ ਆਗਮਨ ਪਰ ਸ਼ਹਿਰ ਵਾਸੀਆਂ ਵੱਲੋਂ ਸੈਲੀਬ੍ਰੇਸ਼ਨ ਕਰਨ ਤੇ ਉਹਨਾਂ ਦੀ ਸੁਰੱਖਿਆ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਸਾਰੇ ਅਧਿਕਾਰੀ/ ਕਰਮਚਾਰੀ ਡਿਊਟੀ ਪਰ ਤਾਇਨਾਤ ਰਹਿਣਗੇ।

ਮਾਨਯੋਗ ਕਮਿਸ਼ਨਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਸ਼ਹਿਰ ਦੀ ਸੁਰੱਖਿਆ ਵਾਸਤੇ ਕੁੱਲ 800 ਤੋਂ ਵਧ ਮੁਲਾਜ਼ਮ ਦਿਠ ਅਤੇ ਦੇਰ ਰਾਤ ਤੱਕ ਮੁਸਤੈਦੀ ਨਾਲ ਤਾਇਨਾਤ ਰਹਿਣਗੇ। ਸ਼ਹਿਰ ਦੀ ਸੁਰੱਖਿਆ ਨੂੰ ਚਕਾਚੌਂਧ ਬਣਾਉਂਦੇ ਹੋਏ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਰਸਤੇ /ਚੌਂਕਾਂ ਵਿੱਚ ਨਾਕੇ ਲਗਾਏ ਜਾਣਗੇ। ਅਲੱਗ ਅਲੱਗ ਪੈਟਰੋਲਿੰਗ ਪਾਰਟੀਆਂ ਦੇ ਦਸਤੇ ਬਣਾਏ ਗਏ ਹਨ। ਪੀਸੀਆਰ ਟੀਮਾਂ, ਕਿੳ ਆਰ ਟੀ ਅਤੇ ਡੋਗ ਸਕੁਐਡ, ਬੰਬ ਡਿਸਪੋਜ਼ਲ ਟੀਮਾਂ ਨੂੰ ਸੰਬੋਧਨ ਕਰਦੇ ਹੋਏ ਅਲਰਟ ਕੀਤਾ ਗਿਆ ਅਤੇ ਇਸ ਡਿਊਟੀ ਸਬੰਧੀ ਬਰੀਕੀ ਨਾਲ ਬਰੀਫ ਕੀਤਾ ਗਿਆ।

ਕੱਲ ਦੀ ਡਿਊਟੀ ਸਬੰਧੀ ਡੀਸੀਪੀ ਸਾਹਿਬਾਨ, ਏਡੀਸੀਪੀ ਅਤੇ ਏਪੀਸੀ ਸਹਿਬਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਸ਼ਹਿਰ ਵਾਸੀਆ ਦੀ ਸੁਰੱਖਿਆ ਸਬੰਧੀ ਪਲਾਨ ਤਿਆਰ ਕੀਤਾ ਗਿਆ।
ਮਾਨਯੋਗ ਕਮਿਸ਼ਨਰ ਸਾਹਿਬ ਜੀ ਨੇ ਸ਼ਹਿਰ ਵਸੀਆਂ ਨੂੰ ਨਵੇ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਹੈ ਕਿ ਸ਼ਹਿਰ ਵਾਸੀ ਪੁਲਿਸ ਦਾ ਸਹਿਯੋਗ ਕਰਨ। ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਜਾਵੇ। ਪੁਲਿਸ ਆਪ ਦੀ ਸੁਰੱਖਿਆ ਲਈ ਵਚਨਬੱਧ ਹੈ।

Leave a Reply

Your email address will not be published. Required fields are marked *

Back to top button