India

ਪੰਘੂੜੇ ‘ਚ ਸੌਂ ਰਹੇ ਮਾਸੂਮ ਨੂੰ ਲੈ ਭੱਜਿਆ ਬਾਂਦਰ, ਸ਼ੋਰ ਮਚਾਉਣ ‘ਤੇ ਛੱਤ ਤੋਂ ਸੁੱਟਿਆ, ਮੌਤ

ਯੂਪੀ ਦੇ ਬਾਂਦਾ ਜ਼ਿਲ੍ਹੇ ਦੇ ਤਿੰਦਵਾਰੀ ਥਾਣਾ ਖੇਤਰ ਦੇ ਛਾਪਰ ਪਿੰਡ ਵਿਚ ਬਾਂਦਰਾਂ ਦਾ ਆਂਤਕ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ 2 ਮਹੀਨੇ ਤੋਂ ਬਾਂਦਰਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਤਾਜ਼ਾ ਮਾਮਲੇ ਵਿਚ ਇਕ ਬਾਂਦਰ ਨੇ ਘਰ ਵਿਚ ਪੰਘੂੜੇ ਵਿਚ ਸੌਂ ਰਹੇ ਦੋ ਮਹੀਨੇ ਦੇ ਬੱਚੇ ਨੂੰ ਚੁੱਕ ਲਿਆ ਤੇ ਜਦੋਂ ਪਰਿਵਾਰ ਵਾਲਿਆਂ ਨੇ ਸ਼ੋਰ ਮਚਾਇਆ ਤਾਂ ਉਸ ਨੂੰ ਛੱਤ ਤੋਂ ਸੁੱਟ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।

ਇਲਾਕੇ ਵਿਚ ਬਾਂਦਰਾਂ ਦੇ ਆਂਤਕ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕ ਬਾਂਦਰਾਂ ਦੇ ਹਮਲੇ ਵਿਚ ਜ਼ਖਮੀ ਹੋ ਚੁੱਕੇ ਹਨ। ਕਈ ਘਟਨਾਵਾਂ ਦੇ ਬਾਅਦ ਵੀ ਵਣ ਵਿਭਾਗ ਪੂਰੇ ਮਾਮਲੇ ਵਿਚ ਲਾਪ੍ਰਵਾਹ ਬਣਿਆ ਹੋਇਆ ਹੈ।

ਜਾਣਕਾਰੀ ਮੁਤਾਬਕ ਪੰਘੂੜੇ ਵਿਚ ਸੌਂ ਰਹੇ ਦੋ ਮਹੀਨੇ ਦੇ ਬੱਚੇ ਨੂੰ ਬਾਂਦਰ ਨੇ ਚੁੱਕ ਕੇ ਛੱਤ ਤੋਂ ਹੇਠਾਂ ਸੁੱਟ ਦਿੱਤਾ। ਇਸ ਨਾਲ ਬੱਚੇ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਬਿਨਾਂ ਪੋਸਟਮਾਟਮ ਦੇ ਬੱਚੇ ਦਾ ਸਸਕਾਰ ਕਰ ਦਿੱਤਾ। ਘਟਨਾ ਪਿੰਡ ਛਾਪਰ ਦੀ ਹੈ। ਪੇਸ਼ੇ ਤੋਂ ਮਜ਼ਦੂਰੀ ਕਰਨ ਵਾਲੇ ਵਿਸ਼ਵੇਸ਼ਵਰ ਵਰਮਾ ਦਾ ਦੋ ਮਹੀਨੇ ਦਾ ਪੁੱਤਰ ਅਭਿਸ਼ੇਕ ਖਪਲੈਰਦਾਰ ਵਰਾਂਡੇ ਵਿਚ ਪੰਘੂੜੇ ਵਿਚ ਸੌਂ ਰਿਹਾ ਸੀ।

Leave a Reply

Your email address will not be published. Required fields are marked *

Back to top button