JalandharPunjab

ਥਾਣਾ ਡਿਵੀਜ਼ਨ ਨੰ. 2 ਦੀ ਪੁਲਿਸ ਨੇ ਚਾਇਨਾ ਡੋਰ ਵੇਚਣ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ, 14 ਗੱਟੂ ਬ੍ਰਾਮਦ

ਜਲੰਧਰ, ਐਚ ਐਸ ਚਾਵਲਾ।

ਡਾ. ਸ਼੍ਰੀ ਐਸ. ਭੂਪਤੀ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਬਲਵਿੰਦਰ ਸਿੰਘ (PPS)-ADCP-1 ਅਤੇ ਸ਼੍ਰੀ ਨਿਰਮਲ ਸਿੰਘ (PPS)- ACP Central ਦੀਆ ਹਦਾਇਤਾ ਤੇ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 2 ਜਲੰਧਰ ਦੀ ਦੇਖ ਰੇਖ ਹੇਠ ਚਾਇਨਾ ਡੋਰ ਗੱਟੂ ਵੇਚਣ ਦਾ ਧੰਦਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਅੱਜ ਮਿਤੀ 18.01.2023 ਨੂੰ ASI ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਬਾਲਮਿਕੀ ਚੋਂਕ ਜਲੰਧਰ ਮੌਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿਤੀ ਕਿ ਰਮਨਦੀਪ ਸਿੰਘ ਵਾਲੀਆ ਪੁੱਤਰ ਜਸਵਿੰਦਰ ਸਿੰਘ ਵਾਲੀਆ ਵਾਸੀ ਮਕਾਨ ਨੰਬਰ ਐਨ.ਐਨ 525 ਗੋਪਾਲ ਨਗਰ ਜਲੰਧਰ ਜੋ ਫੁੱਲਾਂ ਵਾਲੀ ਮਾਰਕੀਟ ਨੇੜੇ ਘੁੰਮ ਫਿਰ ਕੇ ਚਾਇਨਾ ਡੋਰ ਵੇਚ ਰਿਹਾ ਹੈ ਜਿਸ ਤੇ AS। ਅਨਿਲ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਦੀ ਮਦਦ ਨਾਲ ਰਮਨਦੀਪ ਸਿੰਘ ਵਾਲੀਆ ਪੁੱਤਰ ਜਸਵਿੰਦਰ ਸਿੰਘ ਵਾਲੀਆ ਵਾਸੀ ਮਕਾਨ ਨੰਬਰ ਐਨ.ਐਨ 525 ਗੋਪਾਲ ਨਗਰ ਜਲੰਧਰ ਨੂੰ ਕਾਬੂ ਕਰਕੇ ਤਾਲਾਸ਼ੀ ਕਰਨ ਤੇ ਉਸ ਪਾਸੋਂ 14 ਚਾਇਨਾ ਡੋਰ ਗੱਟੂ ਬ੍ਰਾਮਦ ਹੋਣ ਤੇ ਮੁਕਦਮਾ ਨੰਬਰ 105 ਮਿਤੀ 18.01.2023 ਅ/ਧ 188 1PC ਥਾਣਾ ਡਵੀਜਨ ਨੰਬਰ 2 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ।

Leave a Reply

Your email address will not be published. Required fields are marked *

Back to top button