
ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨੂੰ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਹੈ ਕਿ ਜੇ ਮੌਜੂਦਾ ਵਰ੍ਹੇ ਦੌਰਾਨ ਫ਼ਾਰਮਾਕੇਅਰ ਬਿਲ ਪਾਸ ਨਹੀਂ ਹੁੰਦਾ ਤਾਂ ਘੱਟ ਗਿਣਤੀ ਸਰਕਾਰ ਤੋਂ ਹਮਾਇਤ ਵਾਪਸ ਲੈਣੀ ਹੀ ਇਕੋ-ਇਕ ਰਾਹ ਬਾਕੀ ਰਹਿ ਜਾਵੇਗਾ।
ਜਗਮੀਤ ਸਿੰਘ ਦੀ ਇਹ ਚਿਤਾਵਨੀ ਐਨ.ਡੀ.ਪੀ. ਕੌਕਸ ਦੀ ਮੀਟਿੰਗ ਦੇ ਦੂਜੇ ਦਿਨ ਆਈ ਹੈ ਜਿਸ ਵਿਚ ਟਰੂਡੋ ਸਰਕਾਰ ਨੂੰ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਦੀਆਂ ਸ਼ਰਤਾਂ ਵੀ ਚੇਤੇ ਕਰਵਾਈਆਂ ਗਈਆਂ।