
ਤਾਮਿਲਨਾਡੂ ਦੇ ਅਰਾਕੋਨਮ ਵਿੱਚ ਮੋਂਡਿਆਮਨ ਮੰਦਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਮਾਏਲੇਰੂ ਤਿਉਹਾਰ ਦੌਰਾਨ ਇੱਕ ਕਰੇਨ ਬੇਕਾਬੂ ਹੋ ਲੋਕਾਂ ‘ਤੇ ਡਿੱਗ ਗਈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 9 ਲੋਕ ਗੰਭੀਰ ਜ਼ਖਮੀ ਹੋਏ ਹਨ। ਪੁਲਿਸ ਵਲੋਂ ਕਰੇਨ ਦੇ ਸੰਚਾਲਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਕਿਉਂਕਿ ਤਿਉਹਾਰ ਵਿੱਚ ਕ੍ਰੇਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਸੀ।
ਘਟਨਾ ਐਤਵਾਰ ਸ਼ਾਮ ਨੂੰ ਅਰਾਕੋਨਮ ਦੇ ਮੋਂਡਿਆਮਨ ਮੰਦਿਰ ਵਿੱਚ ਮਾਏਲੇਰੂ ਤਿਉਹਾਰ ਦੌਰਾਨ ਵਾਪਰੀ ਹੈ। ਜਾਣਕਾਰੀ ਮੁਤਾਬਿਕ ਮਾਏਲੇਰੂ ਤਿਉਹਾਰ ਦੌਰਾਨ ਕਈ ਲੋਕ ਕਰੇਨ ਨਾਲ ਲਟਕ ਕੇ ਭਗਵਾਨ ਦੀਆਂ ਮੂਰਤੀਆਂ ਨੂੰ ਹਾਰ ਪਾ ਰਹੇ ਸਨ। ਇਸ ਦੌਰਾਨ ਕਰੇਨ ਦਾ ਕੰਟਰੋਲ ਵਿਗੜ ਗਿਆ ਅਤੇ ਉਹ ਡਿੱਗ ਗਈ। ਹਾਦਸੇ ਤੋਂ ਬਾਅਦ ਮੰਦਰ ‘ਚ ਭਗਦੜ ਮਚ ਗਈ। ਕੁਝ ਲੋਕਾਂ ਨੇ ਕਰੇਨ ਹੇਠਾਂ ਦੱਬੇ ਸ਼ਰਧਾਲੂਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ