
ਜਲੰਧਰ : ਐਸ ਐਸ ਚਾਹਲ
ਮੈਨੇਜਮੈਂਟ ਫੈੱਡਰੇਸ਼ਨ, ਪਿੰ੍ਸੀਪਲ ਐਸੋਸੀਏਸ਼ਨ ਤੇ ਪੀਸੀਸੀਟੀਯੂ ਦੇ ਸਾਂਝੇ ਸੱਦੇ ‘ਤੇ ਅੱਜ ਏਡਿਡ ਕਾਲਜਾਂ ਦੇ ਅਧਿਆਪਕਾਂ ਦੀ ਰਿਟਾਇਰਮੈਂਟ ਉਮਰ ਘਟਾਉਣ ਦੀ ਨਿਖੇਧੀ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ‘ਤੇ ਸਰਕਾਰ ਦੀਆਂ ਉੱਚ ਸਿੱਖਿਆ ਪ੍ਰਤੀ ਲਾਪਰਵਾਹੀ ਤੇ ਮਾਰੂ ਨੀਤੀਆਂ ਖਿਲਾਫ ਅੱਜ 11 ਤੋਂ ਇਕ ਵਜੇ ਤਕ ਕਾਲਜ ਗੇਟ ‘ਤੇ ਧਰਨਾ ਦਿੱਤਾ ਗਿਆ। ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਦੇ ਪੀਸੀਸੀਟੀਯੂ ਦੇ ਪ੍ਰਧਾਨ ਡਾ. ਰੂਪਾਲੀ ਰਾਜਦਾਨ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਤੇ ਲੰਬੇ ਸੰਘਰਸ਼ ਲਈ ਅਧਿਆਪਕਾਂ ਨੂੰ ਪੇ੍ਰਿਤ ਕੀਤਾ। ਪਿੰ੍ਸੀਪਲ ਡਾ. ਨਵਜੋਤ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਤਬਦੀਲੀ ਦੀ ਜਿਸ ਆਸ ਨਾਲ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਤਾਉਣ ਲਈ ਮੋਹਰੀ ਭੂਮਿਕਾ ਨਿਭਾਈ ਸੀ। ਸਰਕਾਰ ਦੀਆਂ ਉੱਚ ਸਿੱਖਿਆ ਪ੍ਰਤੀ ਮਾੜੀਆਂ ਨੀਤੀਆਂ ਕਰ ਕੇ ਸਾਡਾ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ।









