EntertainmentIndia

ਵਿਆਹ ਪਿੱਛੋਂ ਕਾਲਜ ਪੇਪਰ ਦੇਣ ਗਈ ਲਾੜੀ ਹੋਈ ਗਾਇਬ, ਲਾੜਾ ਰਹਿ ਗਿਆ ਹੱਥ ਮਲਦਾ

ਹਰਿਆਣਾ ਦੇ ਰੇਵਾੜੀ ਦੇ ਮੁਹੱਲਾ ਸ਼ਕਤੀ ਨਗਰ ਤੋਂ ਵਿਆਹ ਤੋਂ ਬਾਅਦ ਘਰ ਆਈ ਨਵ-ਵਿਆਹੁਤਾ ਭੇਦਭਰੇ ਢੰਗ ਨਾਲ ਲਾਪਤਾ ਹੋ ਗਈ ਸੀ। ਸੋਮਵਾਰ ਨੂੰ ਲਾੜੀ ਪ੍ਰੀਖਿਆ ਦੇਣ ਲਈ ਕਾਲਜ ਗਈ ਸੀ। ਘਰ ਵਿਚ ਰੱਖੇ ਲੱਖਾਂ ਰੁਪਏ ਦੇ ਗਹਿਣੇ ਵੀ ਗਾਇਬ ਪਾਏ ਗਏ ਹਨ। ਰਿਸ਼ਤੇਦਾਰਾਂ ਨੇ ਲਾੜੀ ਉਤੇ ਗਹਿਣੇ ਲੈ ਕੇ ਜਾਣ ਦਾ ਸ਼ੱਕ ਜਤਾਇਆ ਹੈ। ਸ਼ਿਕਾਇਤ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮੁਹੱਲਾ ਸ਼ਕਤੀ ਨਗਰ ਦੇ ਰਹਿਣ ਵਾਲੇ ਨੌਜਵਾਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਵਿਆਹ 26 ਜਨਵਰੀ ਨੂੰ ਪਿੰਡ ਧਾਰੂਹੇੜਾ ਦੀ ਰਹਿਣ ਵਾਲੀ ਇਕ ਲੜਕੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਰਹਿ ਰਹੀ ਸੀ। 30 ਜਨਵਰੀ ਨੂੰ ਨਵ-ਵਿਆਹੀ ਦੁਲਹਨ ਇਮਤਿਹਾਨ ਦੇਣ ਲਈ ਸ਼ਹਿਰ ਦੇ ਇਕ ਕਾਲਜ ਗਈ ਸੀ।

ਨੌਜਵਾਨ ਨੇ ਉਸਨੂੰ ਦੁਪਹਿਰ ਸਾਢੇ 12 ਵਜੇ ਦੇ ਲਗਭਗ ਪ੍ਰੀਖਿਆ ਦੇਣ ਲਈ ਕਾਲਜ ਦੇ ਗੇਟ ਦੇ ਬਾਹਰ ਲਾਹ ਦਿੱਤਾ। ਇਮਤਿਹਾਨ ਖਤਮ ਹੋਣ ਤੋਂ ਬਾਅਦ ਉਹ ਉਸਨੂੰ ਲੈਣ ਕਾਲਜ ਗਿਆ ਪਰ ਉਹ ਬਾਹਰ ਨਹੀਂ ਆਈ।

Leave a Reply

Your email address will not be published. Required fields are marked *

Back to top button