PoliticsPunjab

ਯੂਥ ਅਕਾਲੀ ਦਲ 'ਚ ਹੋਈ ਅੰਦਰੂਨੀ ਧੜੇਬੰਦੀ - ਅਨੇਕਾਂ ਆਗੂਆਂ ਵਲੋਂ ਲੀਡਰਸ਼ਿਪ ਨੂੰ ਚੇਤਾਵਨੀ

ਸ਼੍ਰੋਮਣੀ ਅਕਾਲੀ ਦਲ ਦੀ 2022 ‘ਚ’ ਵਿਧਾਨ ਸਭਾ ਚੋਣਾਂ ਦੌਰਾਨ ਨਮੋਸ਼ੀ ਭਰੀ ਹਾਰ ਤੋਂ ਇੱਕ ਸਾਲ ਬੀਤ ਜਾਣ ਤੋਂ ਬਾਅਦ ਅਕਾਲੀ ਦਲ ਨੂੰ ਨਵਾਂ ਰੂਪ ਦੇਣ ਲਈ ਵੱਡੇ ਪੱਧਰ ਤੇ ਵੰਡੀਆਂ ਗਈਆਂ ਕੁਝ ਅਹੁਦੇਦਾਰੀਆਂ ਦੇ ਮੁੱਦੇ ‘ਤੇ ਵੀ ਆਪਸੀ ਮਤਭੇਦ ਅਤੇ ਅੰਦਰੂਨੀ ਧੜੇਬੰਦੀ ਸਾਹਮਣੇ ਆ ਰਹੀ ਹੈ।

ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਦੇ ਥਾਪੇ ਗਏ ਯੂਥ ਕੁਆਰਡੀਨੇਟਰ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਦੋ ਦਿਨ ਪਹਿਲਾਂ ਸੱਦੀ ਗਈ ਪਹਿਲੀ ਮੀਟਿੰਗ ਵਿੱਚ ਕਾਫੀ ਗਿਣਤੀ ‘ਚ ਯੂਥ ਆਗੂਆਂ, ਨੇਤਾਵਾਂ/ਵਰਕਰਾਂ ਨੇ ਮੀਟਿੰਗ ਦਾ ਚੁੱਪ ਬਾਈਕਾਟ ਕਰਕੇ ਅਕਾਲੀ ਲੀਡਰਸ਼ਿਪ ਨੂੰ ਅਹੁਦੇਦਾਰੀਆਂ ਦੀ ਵੰਡ ਖਿਲਾਫ ਆਪਣਾ ਰੋਸ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਰਕੇ ਇਸ ਵਿੰਗ ਦੀ ਇਹ ਪਹਿਲੀ ਮੀਟਿੰਗ ਫਿੱਕੀ ਰਹੀ ਦਾਸੀ ਜਾਂਦੀ ਹੈ ।

ਅਹੁਦੇਦਾਰੀਆਂ ਦੀ ਵੰਡ ਤੋਂ ਬਾਅਦ ਅਕਾਲੀ ਦਲ ਦੇ ਕਿਸੇ ਵਿੰਗ ਵੱਲੋਂ ਇਹ ਪਹਿਲੀ ਮੀਟਿੰਗ ਸਦੀ ਗਈ ਸੀ, ਇਸ ਤੋਂ ਵੀ ਵੱਡੀ ਗੱਲ ਤਾਂ ਇਹ ਹੈ ਕਿ ਜਿਸ ਦਿਨ ਬੰਟੀ ਰੋਮਾਣਾ ਨੂੰ ਯੂਥ ਵਿੰਗ ਦਾ ਕੁਆਰਡੀਨੇਟਰ ਥਾਪਿਆ ਗਿਆ ਸੀ ਤਾਂ ਪੰਜਾਬ ਭਰ ਵਿੱਚੋਂ ਕਿਸੇ ਵੀ ਨੇਤਾ ਨੇ ਬੰਟੀ ਰੋਮਾਣਾ ਲਈ ਆਉ ਭਗਤ ਦੇ ਦੋ ਬੋਲ ਵੀ ਨਹੀਂ ਬੋਲੇ ਗਏ ਸਨ।

ਦਿਲਚਸਪ ਗੱਲ ਤਾਂ ਇਹ ਵੀ ਹੈ ਕਿ ਇਸ ਮੀਟਿੰਗ ਵਿਚ ਉਹ ਆਗੂ ਵੀ ਸ਼ਾਮਲ ਨਹੀਂ ਹੋਏ ਜਿਹਨਾਂ ਨੂੰ ਹਾਲ ਹੀ ਵਿਚ ਅਹੁਦੇਦਾਰੀਆਂ ਦਿੱਤੀਆਂ ਗਈਆਂ ਸਨ|ਅਕਾਲੀ ਦਲ ਦੇ ਬੇਹੱਦ ਨਜ਼ਦੀਕੀ ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ਵਿੱਚ 484 ਆਗੂਆਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਫੋਨ ਕਾਲ ਕੀਤੀ ਗਈ ਸੀ ਜਦ ਕਿ ਮੀਟਿੰਗ ਵਿੱਚ ਮਹਿਜ 77 ਦੇ ਕਰੀਬ ਹੀ ਆਗੂ ਸ਼ਾਮਲ ਹੋਏ ਸਨ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਦੇ ਪੂਰੇ ਧੜੇ ਨੇ ਹੀ ਇਸ ਮੀਟਿੰਗ ਦਾ ਬਾਈਕਾਟ ਕੀਤਾ ਸੀ, ਜੇਕਰ ਪੰਜਾਬ ਦੇ ਖਿਤਿਆਂ ਦੀ ਗੱਲ ਕਰੀਏ ਤਾਂ ਮਾਝੇ ਅਤੇ ਦੁਆਬੇ ਤੋਂ ਬਹੁਗਿਣਤੀ ਆਗੂਆਂ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ|

ਇਸ ਮੀਟਿੰਗ ਵਿਚ ਜਿਹੜੇ ਆਗੂ ਨਹੀਂ ਸ਼ਾਮਲ ਹੋਏ ਉਨ੍ਹਾਂ ਵਿੱਚ ਦੋਆਬਾ ਜ਼ੋਨ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਦੀਪ ਸਿੰਘ ਸੁਕਾਰ, ਸੁਖਜਿੰਦਰ ਸਿੰਘ ਸੋਨੂੰ ਲੰਗਾਹ,ਸਰਬਜੋਤ ਸਿੰਘ ਸਾਬੀ, ਸਿਮਰਪ੍ਰਤਾਪ ਸਿੰਘ ਬਰਨਾਲਾ,ਗੌਰਵਦੀਪ ਸਿੰਘ ਵਲਟੋਹਾ, ਰਮਨਦੀਪ ਸਿੰਘ ਥਿਆੜਾ,ਸਰਤੇਜ ਸਿੰਘ ਬਾਸੀ,ਮਨਵੀਰ ਸਿੰਘ ਵਡਾਲਾ,ਰਾਠੀ, ਰਮਨਦੀਪ ਸਿੰਘ ਸੰਧੂ,ਕਮਲਪ੍ਰੀਤ ਸਿੰਘ ਮੋਨੂੰ, ਜੋਧ ਸਿੰਘ ਸਮਰਾ, ਬਚਿੱਤਰ ਸਿੰਘ ਕੁਹਾੜ, ਗੁਰਸ਼ਰਨ ਸਿੰਘ ਛੀਨਾ,ਗੁਰਜੀਤ ਸਿੰਘ ਬਿਜਲੀ ਵਾਲਾ, ਗੁਰਲਾਲ ਸਿੰਘ ਭੰਗੂ, ਸਿਮਰਨਜੀਤ ਸਿੰਘ ਢਿੱਲੋਂ, ਭੀਮ ਵੜੈਚ, ਰੋਬਿਨ ਬਰਾੜ,ਇੰਦਰਜੀਤ ਸਿੰਘ ਕੰਗ, ਸਤਿੰਦਰ ਸਿੰਘ ਸੰਧੂ, ਗੁਰਿੰਦਰ ਸਿੰਘ ਗੋਲਡੀ, ਵਰਿੰਦਰਜੀਤ ਸਿੰਘ ਸੋਨੂ ਹਰਜੀ ਬਾਜਵਾ ,ਜੱਗੀ ਤੱਖੜ, ਰਣਜੀਤ ਖੁਰਾਣਾ, ਗੁਰਦੇਵ ਸਿੰਘ ਗੋਲਡੀ ਭਾਟੀਆ,ਬਿਕਰਮ ਸਿੰਘ ਉੱਚਾ, ਸੋਨੂ ਜਾਜਾ ਗੁਰਬਾਜ ਬਾਠ, ਮਨਦੀਪ ਸਿੰਘ ਚੱਬੇਵਾਲ, ਰਣਧੀਰ ਸਿੰਘ ਭਾਰਜ ਸਮੇਤ ਕਈ ਆਗੂ ਸ਼ਾਮਲ ਹਨ।

ਇਕ ਯੂਥ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ, ਅਕਾਲੀ ਦਲ ਪਿਛਲੀ ਅਸਫਲਤਾ ਤੋਂ ਕੁਝ ਵੀ ਸਿੱਖ ਨਹੀਂ ਰਿਹਾ,ਤੇ ਉਹ ਆਗੂ ਮੱਥੇ ਮੜ੍ਹੇ ਜਾ ਰਹੇ ਹਨ, ਜਿਹੜੇ ਪਿਛਲੇ ਸਮਿਆਂ ਦੌਰਾਨ ਪੂਰੀ ਤਰ੍ਹਾਂ ਫੇਲ੍ਹ ਹੋਏ ਹਨ ਤੇ ਜਿਨ੍ਹਾਂ ਨੇ ਅਕਾਲੀ ਦਲ ਵਿਚ ਸਿਫ਼ਾਰਸ਼ੀ ਕਲਚਰ ਨੂੰ ਵਧਾਇਆ ਹੈ

Leave a Reply

Your email address will not be published. Required fields are marked *

Back to top button