JalandharPunjab

ਜਲੰਧਰ 'ਚ ਅੱਤਵਾਦੀ ਲਖਬੀਰ ਲੰਡਾ ਦੇ ਤਿੰਨ ਸਾਥੀ ਚਾਰ ਪਿਸਤੌਲ, ਗੋਲੀ-ਸਿੱਕਾ ਸਮੇਤ ਗ੍ਰਿਫ਼ਤਾਰ

ਜਲੰਧਰ, ਐਸ ਐਸ ਚਾਹਲ / ਐਚ ਐਸ ਚਾਵਲਾ।

ਪੰਜਾਬ ਪੁਲਿਸ ਨੇ ਕੈਨੇਡਾ ਅਧਾਰਤ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਦੇ ਸਹਿਯੋਗੀ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ ਚਾਰ ਪਿਸਤੌਲ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਮੁੱਖ ਮੁਲਜ਼ਮ ਦੀ ਪਛਾਣ ਵਿਜੈ ਕੁਮਾਰ ਉਰਫ ਤੋਤੀ ਵਾਸੀ ਪਿੰਡ ਭੀਖਾ ਨੰਗਲ, ਕਰਤਾਰਪੁਰ ਵਜੋਂ ਹੋਈ ਹੈ, ਜਦਕਿ ਉਸ ਦੇ ਤਿੰਨ ਸਾਥੀਆਂ ਦੀ ਪਛਾਣ ਅਮਰਦੀਪ ਸਿੰਘ ਉਰਫ ਪਟਵਾਰੀ, ਸੂਰਜ ਸਿੰਘ ਅਤੇ ਰਾਹੁਲ ਲਹੌਚ ਵਜੋਂ ਹੋਈ ਹੈ, ਜੋ ਜਲੰਧਰ ਦੇ ਰਹਿਣ ਵਾਲੇ ਹਨ। 

ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ/ ਲੁੱਟਾਂ ਖੋਹਾਂ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼, ਸ਼੍ਰੀ ਸੁਰਿੰਦਰਪਾਲ ਧੋਗੜੀ ਪੀ.ਪੀ.ਐਸ ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਅਤੇ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਅਤੇ ਇੰਚਾਰਜ ਚੌਕੀ ਕਿਸ਼ਨਗੜ੍ਹ ਦੀ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਲੁੱਟਾ ਖੋਹਾ ਕਰਨ ਅਤੇ ਫਿਰੋਤੀਆ ਮੰਗਣ ਵਾਲੇ ਖਤਰਨਾਕ ਗਿਰੋਹ ਦੇ 04 ਲੁਟੇਰਿਆ ਨੂੰ 2 ਦੇਸੀ ਪਿਸਟਲ 32 ਬੋਰ ਸਮੇਤ ਜਿੰਦਾ ਰੋਂਦ 10 ਸਮੇਤ 2 ਮੈਗਜ਼ੀਨ ਵੱਖਰੇ, 1 ਦੇਸੀ ਪਿਸਟਲ 9 MM ਸਮੇਤ 02 ਰੋਂਦ ਜਿੰਦਾ, 1 ਕੱਟਾ 12 ਬੋਰ ਸਮੇਤ 11 ਰੌਂਦ ਜਿੰਦਾ ਅਤੇ 2 ਮੋਟਰ ਸਾਇਕਲ ਨੰਬਰੀ PB-08-DQ-9414 ਮਾਰਕਾ CRB ਰੰਗ ਕਾਲਾ ਅਤੇ ਦੂਸਰਾ ਮੋਟਰ ਸਾਇਕਲ ਬਿਨਾ ਨੰਬਰੀ ਮਾਰਕਾ R-15 ਰੰਗ ਕਾਲਾ ਅਸਲਾ ਸਮੇਤ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।

  ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 08-12-2023 ਨੂੰ ਇੰਚਾਰਜ ਚੌਂਕੀ ਕਿਸ਼ਨਗੜ੍ਹ ASI ਬਲਵੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਪਾਸ ਦੋਰਾਨੇ ਨਾਕਾਬੰਦੀ ਇਕ ਸਮਾਜ ਸੇਵਕ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਵਿਜੈ ਕੁਮਾਰ ਪੁੱਤਰ ਦਲਵੀਰ ਸਿੰਘ ਵਾਸੀ ਭੀਖਾ ਨੰਗਲ ਥਾਣਾ ਕਰਤਾਰਪੁਰ ਜਿਲਾ ਜਲੰਧਰ ਰਾਹੁਲ ਪੁੱਤਰ ਰਜਿੰਦਰ ਕੁਮਾਰ ਵਾਸੀ H. NO. B/1034 ਬਸਤੀ ਮਿੱਠੂ, ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ,ਅਮਰਦੀਪ ਸਿੰਘ ਉਰਫ ਪਟਵਾਰੀ ਪੁੱਤਰ ਹਰਜੀਤ ਸਿੰਘ ਵਾਸੀ ਢੰਡੋਰ ਥਾਣਾ ਪਤਾਰਾ ਜਿਲਾ ਜਲੰਧਰ ਅਤੇ ਸੂਰਜ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ H-NO 05, ਗਲੀ ਨੰਬਰ 03, ਬਸਤੀ ਪੀਰ ਦਾਸ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ 102 ਮੋਟਰ ਸਾਇਕਲਾ ਪਰ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਲਾਕੇ ਵਿਚ ਘੁੰਮ ਰਹੇ ਹਨ।ਜਿਹਨਾ ਪਾਸ ਨਜਾਇਜ ਅਸਲਾ ਹੈ ਜੋ ਉਕਤਾਨ ਸਾਰੇ ਵਿਅਕਤੀ ਲੋਕਾਂ ਨੂੰ ਨਜਾਇਜ਼ ਅਸਲਾ ਦਿਖਾ ਕੇ ਡਰਾ ਧਮਕਾ ਕੇ ਸੋਟਾ ਮਾਰਕੇ ਲੁੱਟਾ ਖੋਖਾ ਕਰਦੇ ਅਤੇ ਫਿਰੋਤੀਆਂ ਮੰਗਦੇ ਹਨ।ਜੋ ਇਹ ਇਤਲਾਹ ਠੋਸ ਤੇ ਭਰੋਸੇਯੋਗ ਹੋਣ ਤੇ ASI ਬਲਵੀਰ ਸਿੰਘ ਨੇ ਮੁੱਕਦਮਾ ਨੰਬਰ 16 ਮਿਤੀ 08-02-2023 ਅਧ 379- B,386,392,506 IPC, 25 54 59 ਅਸਲਾ ਐਕਟ ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਦਰਜ ਕਰਕੇ ਸਮੇਤ ਸਾਥੀ ਕਰਮਚਾਰੀਆਂ ਦੇ ਮੁਖਬਰ ਖਾਸ ਵੱਲੋਂ ਦੱਸੀ ਹੋਈ ਜਗ੍ਹਾ ਡਰੇਨ ਪੋਲੀ ਦੁੱਗਰੀ ਵਿਖੇ ਨਾਕਾਬੰਦੀ ਕੀਤੀ ਤਾਂ 2 ਮੋਟਰ ਸਾਇਕਲਾ ਪਰ ਸਵਾਰ ਵਿਅਕਤੀ ਜੋ ਪਿੰਡ ਰਸੂਲਪੁਰ ਦੀ ਤਰਫੋਂ ਆ ਰਹੇ ਸਨ ਜਿਹਨਾ ਨੂੰ ASI ਬਲਵੀਰ ਸਿੰਘ ਨੇ ਹੁੱਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛੇ ਮੁੜਨ ਲੱਗੇ ਜਿਸਤੇ ASI ਬਲਵੀਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਮੋਟਰ ਸਾਇਕਲਾਂ ਪਰ ਸਵਾਰ ਵਿਅਕਤੀਆਂ ਵਿਜੈ ਕੁਮਾਰ, ਰਾਹੁਲ, ਅਮਰਦੀਪ ਸਿੰਘ ਉਰਫ ਪਟਵਾਰੀ ਅਤੇ ਸੂਰਜ ਸਿੰਘ ਉਕਤਾਨ ਨੂੰ ਕਾਬੂ ਕਰਕੇ ਉਹਨਾ ਪਾਸੋਂ 02 ਦੇਸੀ ਪਿਸਟਲ 32 ਬੋਰ ਸਮੇਤ ਜਿੰਦਾ ਰੋਂਦ 10 ਸਮੇਤ 02 ਮੈਗਜ਼ੀਨ ਵੱਖਰ, 1 ਦੇਸੀ ਪਿਸਟਲ 9 MM ਸਮੇਤ 02 ਰੌਂਦ ਜਿੰਦਾ, 1 ਕੱਟਾ 12 ਬੋਰ ਸਮੇਤ 01 ਰੋਂਦ ਜਿੰਦਾ ਅਤੇ 02 ਮੋਟਰ ਸਾਇਕਲ ਨੰਬਰੀ PB-08-DQ-9414 ਮਾਰਕਾ RE ਰੰਗ ਕਾਲਾ ਅਤੇ ਦੂਸਰਾ ਮੋਟਰ ਸਾਇਕਲ ਬਿਨਾ ਨੰਬਰੀ ਮਾਰਕਾ R-15 ਰੰਗ ਕਾਲਾ ਨੂੰ ਬ੍ਰਾਮਦ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਵਿਚੋਂ ਵਿਜੈ ਕੁਮਾਰ ਅਤੇ ਅਮਰਦੀਪ ਸਿੰਘ ਉਰਫ ਪਟਵਾਰੀ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਜਿਲ੍ਹਾ ਕਪੂਰਥਲਾ ਦੇ ਥਾਣਾ ਢਿੱਲਵਾ ਦੇ ਪਿੰਡ ਗਾਜੀ ਗਡਾਣਾ ਦੇ ਵਿਅਕਤੀ ਲਖਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਨੂੰ ਅਗਵਾ ਕਰਕੇ 3 ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ ਜਿਸਤੇ ਮੁੱਕਦਮਾ ਨੰਬਰ 62 ਮਿਤੀ (03-()1-2023 ਅਧ364-A,343,212, 148, 149, 120-B IPC ਥਾਣਾ ਢਿੱਲਵਾ ਜਿਲ੍ਹਾ ਕਪੂਰਥਲਾ ਦਰਜ ਹੈ, ਜਿਸ ਵਿਚੋਂ ਇਹ ਵਿਅਕਤੀ ਭਗੋੜੇ ਹਨ। ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਪਰ ਹੋਰ ਵੀ ਵੱਖ ਵੱਖ ਜਿਲ੍ਹਿਆਂ ਵਿਚ ਅਪਰਾਧਿਕ ਮੁਕਦਮੇ ਦਰਜ ਹਨ ਅਤੇ ਜਿਹਨਾਂ ਵਿਚ ਇਹ ਵਿਅਕਤੀ ਲੋੜੀਂਦੇ ਹਨ। ਗ੍ਰਿਫਤਾਰ ਕੀਤੇ ਲੁਟੇਰਿਆਂ ਨੂੰ ਮਿਤੀ 09-12-20123 ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਫੜੇ ਗਏ ਲੁਟੇਰਿਆਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published.

Back to top button