
ਜਲੰਧਰ ਸ਼ਹਿਰ ‘ਚ ਲੁਟੇਰਿਆਂ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ ਹੈ। ਲੁਟੇਰਿਆਂ ਨੂੰ ਲੈ ਕੇ ਦੇਰ ਰਾਤ ਸਿਵਲ ਹਸਪਤਾਲ ਦੇ ਬਾਹਰ ਕਾਫੀ ਹੰਗਾਮਾ ਹੋਇਆ। ਹਸਪਤਾਲ ਦੇ ਬਾਹਰ ਇੱਕ ਵਿਅਕਤੀ ਫ਼ੋਨ ਸੁਣ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਫ਼ੋਨ ਖੋਹ ਕੇ ਭੱਜ ਗਏ, ਪਰ ਨੌਜਵਾਨ ਨੇ ਸ਼ੋਰ ਮਚਾਇਆ ਤੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਲੋਕਾਂ ਨੇ ਲੁਟੇਰਿਆਂ ਦਾ ਮੋਟਰਸਾਈਕਲ ਫੜ ਲਿਆ।
ਮੋਟਰਸਾਈਕਲ ਨੂੰ ਫੜਦੇ ਹੀ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਇੱਕ ਨੂੰ ਲੋਕਾਂ ਨੇ ਦਬੋਚ ਲਿਆ। ਇਸ ਤੋਂ ਬਾਅਦ ਸਿਵਲ ਹਸਪਤਾਲ ਦੇ ਬਾਹਰ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਪਹਿਲਾਂ ਤਾਂ ਲੋਕ ਉਸ ਨੂੰ ਸਿਵਲ ਹਸਪਤਾਲ ਨੇੜੇ ਥਾਣੇ ਲੈ ਕੇ ਜਾਣ ਲੱਗੇ ਪਰ ਰਸਤੇ ਵਿੱਚ ਹੀ ਲੋਕਾਂ ਵੱਲੋਂ ਕੁੱਟਮਾਰ ਕਰਕੇ ਲੁਟੇਰੇ ਨੂੰ ਛੱਡ ਦਿੱਤਾ ਗਿਆ।









