
‘ਆਪ’ ਨੇ ਚੋਣਾਂ ਤੋਂ ਪਹਿਲਾਂ ਆਪਣਾ ਕਮਰ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਹਲਕਾ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਮੌਜੂਦਗੀ ‘ਚ ਵਿਰੋਧੀ ਪਾਰਟੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਕਈ ਵਰਕਰਾਂ ਨੂੰ ‘ਆਪ’ ਪਾਰਟੀ ‘ਚ ਸ਼ਾਮਲ ਕਰ ਲਿਆ ਹੈ।
ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਚੇਅਰਮੈਨ ਰਾਜਵਿੰਦਰ ਕੌਰ, ਸੰਯੁਕਤ ਸਕੱਤਰ ਹਰਚਰਨ ਸੰਧੂ, ਪਰਮਿਦਰ ਸਿੰਘ ਰੌਣੀ, ਨੀਟਾ ਬਹਿਲ, ਮਨੋਜ ਵਢੇਰਾ, ਰਿਸ਼ੀ ਕਪੂਰ, ਰਾਕੇਸ਼, ਸ਼ੈਂਕੀ ਗੁਪਤਾ, ਸਹਿਦੇਵ, ਏ.ਓ.ਆਈ ਬਾਲਕ ਪ੍ਰਧਾਨ ਗਗਨ ਕਲੇਰ, ਸ਼ਿਵ ਭਗਤ, ਅਮਿਤ ਅਨੇਕ ਦੀ ਮੌਜੂਦਗੀ ਵਿੱਚ ਡਾ. ਰੁਦਰ, ਸਾਗਰ ਭਗਤ ਸਮੇਤ ਕਾਰਕੁਨ ਆਪ ਪਾਰਟੀ ਵਿੱਚ ਸ਼ਾਮਲ ਹੋਏ।