
ਗੋਇੰਦਵਾਲ ਜੇਲ੍ਹ ‘ਚ ਮਾਰੇ ਗਏ ਗੈਂਗਸਟਰ ਮਨਮੋਹਨ ਮੋਹਨਾ ਦੀ ਮਾਂ ਤੇ ਭਰਾ ਨੇ ਹੈਰਾਨ ਕਰਨ ਵਾਲੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਪੁੱਤ ਨੂੰ ਜਾਣ-ਬੁੱਝ ਕੇ ਇਸ ਮਾਮਲੇ ‘ਚ ਫਸਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਤੇ ਰਾਜਾ ਵੜਿੰਗ ਮੋਹਨ ਦੀ ਸਪੋਰਟ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਸਿੱਧੂ ਦੇ ਮਾਮਲੇ ‘ਚ ਮੋਹਨਾ ਨੂੰ ਗ਼ਲਤ ਫਸਾਇਆ ਗਿਆ ਸੀ। ਜਦੋਂ ਮੂਸੇਵਾਲਾ ਦਾ ਕਤਲ ਹੋਇਆ ਤਾਂ ਉਹ ਜੇਲ੍ਹ ‘ਚ ਹੀ ਸੀ ਤੇ ਕਿਵੇਂ ਉਸਦੀ ਰੇਕੀ ਉਹ ਕਰ ਸਕਦਾ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਮੋਹਨਾ ‘ਤੇ ਕਤਲ ਦਾ ਕੇਸ ਪਾਇਆ ਸੀ ਤੇ ਇਨ੍ਹਾਂ ਦਾ ਪਰਿਵਾਰ ਉਸ ਸਮੇਂ ਘਰੋਂ ਭੱਜਿਆ ਹੋਇਆ ਸੀ ਤੇ ਉਨ੍ਹਾਂ ਨੇ ਖੁਦ ਸਿੱਧੂ ਮੂਸੇਵਾਲਾ ਨੂੰ ਫੋਨ ਕੀਤਾ ਕਿ ਪੁਲਿਸ ਤੰਗ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਉਹ ਤੇ ਰਾਜਾ ਵੜਿੰਗ ਆਪ ਆਏ ਤੇ ਉਨ੍ਹਾਂ ਨੂੰ ਘਰ ਛੱਡ ਕੇ ਗਏ। ਉਨ੍ਹਾਂ ਨੇ ਕਿਹਾ ਕਿ ਜਾਣਬੁਝ ਕੇ ਪੁਲਿਸ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਤੇ ਉਹ ਇਨਸਾਫ ਲੈ ਕੇ ਰਹਿਣਗੇ।








