
ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਮੁੱਖ ਮੰਤਰੀ ਕੇਜਰੀਵਾਲ ਨੇ ਦੋਵਾਂ ਦਾ ਅਸਤੀਫਾ ਮਨਜ਼ੂਰ ਵੀ ਕਰ ਲਿਆ ਹੈ।
ਮਨੀਸ਼ ਸਿਸੋਦੀਆ ਕੋਲ ਕਈ ਵਿਭਾਗਾਂ ਦੀ ਜ਼ਿੰਮੇਵਾਰੀ ਸੀ। ਸਤੇਂਦਰ ਜੈਨ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਦਾ ਕੰਮ ਮਨੀਸ਼ ਸਿਸੋਦੀਆ ਹੀ ਦੇਖ ਰਹੇ ਸਨ। ਦਿੱਲੀ ਸਰਕਾਰ ਦੇ 33 ਵਿਭਾਗਾਂ ਵਿਚੋਂ 18 ਵਿਭਾਗਾਂ ਦੀ ਜ਼ਿੰਮੇਵਾਰੀ ਮਨੀਸ਼ ਸਿਸੋਦੀਆ ਕੋਲ ਸੀ।

ਸਤੇਂਦਰ ਜੈਨ 9 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਹਨ। ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ਵਿਚ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਬਾਅਦ ਤੋਂ ਵਿਰੋਧੀ ਦਲ ਕੇਜਰੀਵਾਲ ਸਰਕਾਰ ‘ਤੇ ਪੂਰੀ ਤਰ੍ਹਾਂ ਤੋਂ ਹਮਲਾਵਰ ਹੋ ਗਏ ਸਨ।








