ਮੀਡੀਆ ਕਲੱਬ ਰਜਿ. ਦੇ ਸੀਨੀਅਰ ਪੱਤਰਕਾਰਾਂ ਨੇ ਜਲੰਧਰ 'ਚ ਖੇਡੀ ਫੁੱਲਾਂ ਅਤੇ ਗੁਲਾਲ ਨਾਲ ਹੋਲੀ, ਕਰਾਇਆ ਸੁੰਦਰ ਕਾਂਡ ਪਾਠ 'ਤੇ ਹਵਨ ਯੱਗ

ਮੀਡੀਆ ਕਲੱਬ ਰਜਿ. ਦੇ ਸੀਨੀਅਰ ਪੱਤਰਕਾਰਾਂ ਨੇ ਜਲੰਧਰ ‘ਚ ਖੇਡੀ ਫੁੱਲਾਂ ਅਤੇ ਗੁਲਾਲ ਨਾਲ ਹੋਲੀ
ਜਲੰਧਰ ( ਚਾਹਲ ) ਦੁਆਬੇ ਖੇਤਰ ਦੇ ਸਮੂਹ ਪੱਤਰਕਾਰਾਂ ਦੀ ਇਕ ਵੱਡੀ ਜਥੇਂਬੰਦੀ ਮੀਡੀਆ ਕਲੱਬ ਰਜਿ ਦੇ ਸੀਨੀਅਰ ਪੱਤਰਕਾਰਾਂ ਵਲੋਂ ਜਲੰਧਰ ਵਿਖੇ ਭਾਈਚਾਰਿਕ ਸਾਂਝ ਦਾ ਪ੍ਰਤੀਕ ਹੋਲੀ ਦਾ ਤਿਉਹਾਰ ਫੁੱਲਾਂ ਅਤੇ ਗੁਲਾਲ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ।
ਮੀਡੀਆ ਕਲੱਬ ਰਜਿ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ , ਚੇਅਰਮੈਨ ਅਮਨ ਮਹਿਰਾ , ਜਨਰਲ ਸਕੱਤਰ ਮਹਾਵੀਰ ਸੇਠ ਨੇ ਦਸਿਆ ਕਿ ਹੋਲੀ ਦਾ ਤਿਉਹਾਰ ਭਾਈਚਾਰਿਕ ਸਾਂਝ ਦਾ ਪ੍ਰਤੀਕ ਹੈ ਅਤੇ ਹਰ ਤਿਉਹਾਰ ਸਾਨੂੰ ਸਮਾਜ ਦੇ ਵਿਚ ਇਕ ਜੁੱਟਦਾ ਅਤੇ ਆਪਸੀ ਮਿਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹਨ , ਸਮਾਜ ਦੇ ਵਿਚ ਆਪਸੀ ਰੰਜਿਸ਼ਾਂ ਤੋਂ ਦੂਰ ਹੋ ਕੇ ਸਾਨੂੰ ਸਭ ਨਾਲ ਪ੍ਰੇਮ ਨਾਲ ਰਹਿਣਾ ਚਾਹੀਦਾ. ਰੰਗਾਂ ਦਾ ਇਹ ਪਵਿੱਤਰ ਤਿਉਹਾਰ ਹੋਲੀ ਸਰਬੱਤ ਦੇ ਭਲੇ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।

ਉਨ੍ਹਾਂ ਦਸਿਆ ਕਿ ਮੀਡੀਆ ਕਲੱਬ ਵਲੋਂ ਸਮੂਹ ਪੱਤਰਕਾਰ ਭਾਈਚਾਰੇ ਦੇ ਭਲੇ ਵਾਸਤੇ ਇਸ ਪਵਿੱਤਰ ਤਿਹਾਓਰ ਮੌਕੇ ਪਹਿਲਾ ਸੁੰਦਰ ਕਾਂਡ ਦਾ ਪਾਠ ਕਰਵਾਇਆ ਗਿਆ ਫਿਰ ਹਵਨ ਯੱਗ ਕੀਤਾ ਗਿਆ ਉਪਰੰਤ ਸਮੂਹ ਸੀਨੀਅਰ ਪੱਤਰਕਾਰਾਂ ਵਲੋਂ ਫੁੱਲਾਂ ਅਤੇ ਗੁਲਾਲ ਨਾਲ ਬੜੀ ਧੂਮ ਧਾਮ ਨਾਲ ਹੋਲੀ ਖੇਡੀ ਗਈ ,ਇਸ ਮੌਕੇ ਸੀਨੀਅਰ ਪੱਤਰਕਾਰ ਅਸ਼ੋਕ ਅਨੁਜ ਵਲੋਂ ਧਾਰਮਿਕ ਭਜਨ ਅਤੇ ਹੋਲੀ ਦੇ ਗੀਤ ਗਾਇਨ ਕਰਕੇ ਪੱਤਰਕਾਰ ਭਾਈਚਾਰੇ ਦਾ ਮਨ ਮੋਹ ਲਿਆ ਗਿਆ।
ਉਹਨਾ ਕਿਹਾ ਕਿ ਹੋਲੀ ਦਾ ਪਵਿੱਤਰ ਤਿਉਹਾਰ ਦੇਸ਼ ਵਾਸੀਆਂ ਨੂੰ ਹਮੇਸਾ ਚੜਦੀਕਲਾ ਰੱਖੇ ਪੰਜਾਬ ਵਿੱਚ ਸਾਰਿਆਂ ਲਈ ਸੁੱਖ ਸ਼ਾਂਤੀ ਤੇ ਤਰੱਕੀ ਬਖ਼ਸ਼ੇ । ਹੋਲੀ ਦੇ ਪਵਿੱਤਰ ਤਿਉਹਾਰ ਤੇ ਪੰਜਾਬ ਦੀ ਭਾਈਚਾਰਕ ਸ਼ਾਂਝ ਬਣੀ ਰਹਿਣ ਦੀ ਕਾਮਨਾ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ,ਖੁਸ਼ਹਾਲ ਪੰਜਾਬ ਤੇ ਭਾਈਚਾਰਕ ਸਾਂਝ ਬਣਾਈ ਰੱਖਣਾ ਹੀ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ.
ਇਸ ਸਮਾਰੋਹ ‘ਚ ਉਚੇਚੇ ਤੋਰ ਤੇ ਸੀਨੀਅਰ ਪੱਤਰਕਾਰ ਅਰਜਨ ਸ਼ਰਮਾ, ਸੁਨੀਲ ਰੁਦਰਾ , ਰਵਿੰਦਰ ਸ਼ਰਮਾ, ਰਜਿੰਦਰ ਸਿੰਘ ਠਾਕੁਰ ,ਦਲਬੀਰ ਸਿੰਘ ,ਰਜੇਸ਼ ਯੋਗੀ , ਅਸ਼ੋਕ ਅਨੁਜ , ਰੋਹਿਤ ਸਿੱਧੂ , ਸ਼ਾਮ ਸਹਿਗਲ , ਨਨਚਾਹਲ ,ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਅਨੇਕਾਂ ਪੱਤਰਕਾਰ ਹਾਜਰ ਸਨ।








