ਜਲੰਧਰ’ਚ ਲੁਟੇਰੇ ਕਿਸ ਕਦਰ ਹਾਵੀ ਹੋ ਚੁੱਕੇ ਹਨ ਕਿ ਹੁਣ ਕੋਈ ਵੀਆਈਪੀ ਜਾਂ ਉਸ ਦਾ ਜਾਣਕਾਰੀ ਵੀ ਸੁਰੱਖਿਅਤ ਨਹੀਂ ਹੈ। ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਦੇ ਪੀਏ ਮਹਿੰਦਰੂ ਮੁਹੱਲਾ ਨਿਵਾਸੀ ਹਿਤੇਸ਼ ਚੱਢਾ ‘ਤੇ ਥਾਣਾ ਰਾਮਾ ਮੰਡੀ ਤੋਂ ਮਹਿਜ਼ 200 ਮੀਟਰ ਦੀ ਦੂਰੀ ‘ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਹਿਤੇਸ਼ ਜ਼ਖਮੀ ਹੋਣ ਤੋਂ ਬਾਅਦ ਵੀ ਲੁਟੇਰਿਆਂ ਨਾਲ ਭਿੜ ਗਿਆ ਜਿਸ ਤੋਂ ਬਾਅਦ ਲੁਟੇਰੇ ਭੱਜਣ ਲਈ ਮਜਬੂਰ ਹੋ ਗਏ। ਹਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪੁੱਜੀ ਤੇ ਹਸਪਤਾਲ ਵੀ ਲੈ ਗਏ। ਇਸ ਦੇ ਬਾਵਜੂਦ ਲੁੱਟ ਨੂੰ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਐੱਫਆਈਆਰ ਦਰਜ ਕਰਨੀ ਤਾਂ ਦੂਰ ਬਿਆਨ ਦਰਜ ਕਰਨ ਵੀ ਪੁਲਿਸ ਵਾਲੇ ਨਹੀਂ ਪੁੱਜੇ। ਉਥੇ ਜ਼ਖਮੀ ਹਿਤੇਸ਼ ਦਾ ਕਹਿਣਾ ਸੀ ਕਿ ਕੋਈ ਉਨ੍ਹਾਂ ਦੇ ਬਿਆਨ ਨਹੀਂ ਲੈਣ ਆਇਆ ਤੇ ਉਹ ਜ਼ਖਮੀ ਹੋਣ ਕਾਰਨ ਥਾਣੇ ਨਹੀਂ ਜਾ ਸਕੇ। ਉਹ ਠੀਕ ਹੋਣ ‘ਤੇ ਖੁਦ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਉਣਗੇ।
ਹਿਤੇਸ਼ ਨੇ ਦੱਸਿਆ ਕਿ ਬੀਤੇ ਦਿਨੀਂ ਵਿਧਾਇਕ ਰਮਨ ਅਰੋੜਾ ਦਾ ਰਾਮਾ ਮੰਡੀ ‘ਚ ਕੋਈ ਪ੍ਰਰੋਗਰਾਮ ਸੀ। ਉਹ ਵੀ ਉਨ੍ਹਾਂ ਨਾਲ ਹੀ ਹਿੱਸਾ ਲੈਣ ਲਏ ਗਏ ਸਨ। ਪ੍ਰਰੋਗਰਾਮ ਖਤਮ ਹੋਣ ਤੋਂ ਬਾਅਦ ਵਿਧਾਇਕ ਨੇ ਕਿਤੇ ਹੋਰ ਜਾਣਾ ਸੀ ਪਰ ਉਹ ਉਥੋਂ ਐਕਟਿਵਾ ਲੈ ਕੇ ਸ਼ਾਮ ਸੱਤ ਵਜੇ ਦੇ ਕਰੀਬ ਆਪਣੇ ਘਰ ਮਹਿੰਦਰੂ ਮੁਹੱਲੇ ਵੱਲ ਗਏ। ਸੂਰਿਆ ਇਨਕਲੇਵ ਤੋਂ ਨਿਕਲ ਰਹੇ ਸਨ ਤਾਂ ਥਾਣਾ ਰਾਮਾ ਮੰਡੀ ਤੋਂ 200 ਮੀਟਰ ਦੀ ਦੂਰੀ ‘ਤੇ ਉਨ੍ਹਾਂ ਫੋਨ ਆਇਆ। ਉਹ ਫੋਨ ਸੁਣਨ ਲੱਗੇ ਤਾਂ ਉਥੋਂ ਨਿਕਲ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦਾ ਮੋਬਾਈਲ ਖੋਹਣ ਦਾ ਯਤਨ ਕੀਤਾ। ਉਨ੍ਹਾਂ ਨੇ ਬਚਾਅ ਕੀਤਾ ਤਾਂ ਲੁਟੇਰਿਆਂ ਨੇ ਰਾਡ ਉਨ੍ਹਾਂ ਦੀ ਪਿੱਠ ‘ਤੇ ਹਮਲਾ ਕਰ ਦਿੱਤਾ ਉਹ ਡਿੱਗ ਪਏ।