ਗਲੀ ਵਿੱਚ ਘੁੰਮਣ ਵਾਲੇ ਨਕਲੀ ਬਾਬਿਆਂ ਤੋਂ ਲੋਕ ਸਾਵਧਾਨ ਹੋ ਜਾਣ ਕਿਉਂਕਿ ਮੋਗਾ ਵਿੱਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਨਕਲੀ ਬਾਬੇ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਇੱਕ ਬਜ਼ੁਰਗ ਜੋੜੇ ਕੋਲੋਂ ਲੱਖਾਂ ਰੁਪਏ ਦਾ ਸੋਨਾ ਲੁੱਟ ਲਿਆ।
ਹਾਲਾਂਕਿ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਦੇ ਆਧਾਰ ‘ਤੇ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਮੋਗਾ ਵਿੱਚ ਆਏ ਦਿਨ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਪਰ ਹੁਣ ਅਪਰਾਧੀਆਂ ਨੇ ਲੁੱਟ ਦਾ ਇੱਕ ਨਵਾਂ ਢੰਗ ਲੱਭ ਲਿਆ ਹੈ, ਜਿਸ ਦੀ ਉਦਾਹਰਨ ਮੋਗਾ ਦੇ ਸੀਆਈਏ ਸਟਾਫ਼ ਵਾਲੀ ‘ਗਲੀ’ ਵਿੱਚ ਦੇਖਣ ਨੂੰ ਮਿਲੀ। ਇੱਕ ਸੀਸੀਟੀਵੀ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਬਜ਼ੁਰਗ ਜੋੜਾ ਸਕੂਟਰ ‘ਤੇ ਆ ਰਿਹਾ ਹੈ। ਇਸੇ ਦੌਰਾਨ ਮੋਟਰਸਾਈਕਲ ‘ਤੇ ਸਵਾਰ ਇੱਕ ਮਰਦ ਅਤੇ ਔਰਤ ਉਨ੍ਹਾਂ ਦੇ ਨੇੜੇ ਆ ਕੇ ਰੁਕਦੇ ਨੇ ਤੇ ਪਿੱਛੋਂ ਇੱਕ ਨਕਲੀ ਬਾਬਾ ਵੀ ਉੱਥੇ ਪਹੁੰਚ ਜਾਂਦਾ ਹੈ। ਇਸ ਮਗਰੋਂ ਉਹ ਬਾਬਾ ਬਜ਼ੁਰਗ ਨੂੰ ਇਹੋ ਜਿਹੀਆਂ ਗੱਲਾਂ ਵਿੱਚ ਲਾਉਂਦਾ ਹੈ ਕਿ ਉਹ ਬਜ਼ੁਰਗ ਆਪਣੇ ਪਾਈਆਂ ਸੋਨੇ ਦੀਆਂ ਅੰਗੂਠੀਆਂ ਹੀ ਲਾ ਕੇ ਉਸ ਨੂੰ ਫੜਾ ਦਿੰਦਾ ਹੈ।