
ਮੋਹਾਲੀ-ਚੰਡੀਗੜ੍ਹ ਹੱਦ ਉਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ਵਿਚ ਝੜਪ ਦੀ ਖਬਰ ਆ ਰਹੀ ਹੈ।ਇਸ ਝੜਪ ਵਿਚ ਇਕ ਨਿਹੰਗ ਸਿੰਘ ਦਾ ਗੁੱਟ ਵੀ ਵੱਢ ਦਿੱਤਾ ਗਿਆ।
ਜ਼ਖਮੀ ਹਾਲਤ ਵਿਚ ਨਿਹੰਗ ਸਿੰਘ ਨੂੰ ਪਹਿਲਾਂ ਮੋਹਾਲੀ ਦੇ ਛੇ ਫ਼ੇਜ਼ ਸਥਿਤ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਵੇਖਦਿਆਂ ਹੋਇਆ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਹੈ।