
ਆਰਬੀਆਈ ਨੇ ਕੁਝ ਬੈਂਕਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ। ਇੰਨਾ ਹੀ ਨਹੀਂ ਕੇਂਦਰੀ ਬੈਂਕ ਨੇ ਕੁਝ ਵੱਡੇ ਬੈਂਕਾਂ ‘ਤੇ ਭਾਰੀ ਜੁਰਮਾਨਾ ਵੀ ਲਗਾਇਆ ਹੈ।
ਦੱਸ ਦਈਏ ਕਿ 31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ 2022-23 ਵਿੱਚ ਰਿਜ਼ਰਵ ਬੈਂਕ ਨੇ ਅੱਠ ਸਹਿਕਾਰੀ ਬੈਂਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਰਿਜ਼ਰਵ ਬੈਂਕ ਨੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਇਨ੍ਹਾਂ ਬੈਂਕਾਂ ‘ਤੇ 114 ਵਾਰ ਜੁਰਮਾਨਾ ਵੀ ਲਗਾਇਆ ਹੈ।
ਇਨ੍ਹਾਂ ਬੈਂਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ
- ਮੁਢੋਲ ਕੋ-ਆਪਰੇਟਿਵ ਬੈਂਕ
- ਮਿਲਥ ਕੋ-ਆਪਰੇਟਿਵ ਬੈਂਕ
- ਸ਼੍ਰੀ ਆਨੰਦ ਕੋ-ਆਪਰੇਟਿਵ ਬੈਂਕ
- ਰੁਪੈ ਕੋ-ਆਪਰੇਟਿਵ ਬੈਂਕ
- ਡੇਕਨ ਅਰਬਨ ਕੋ-ਆਪਰੇਟਿਵ ਬੈਂਕ
- ਲਕਸ਼ਮੀ ਕੋ-ਆਪਰੇਟਿਵ ਬੈਂਕ
- ਸੇਵਾ ਵਿਕਾਸ ਸਹਿਕਾਰੀ ਬੈਂਕ
- ਬਾਬਾਜੀ ਦਾਤੇ ਮਹਿਲਾ ਅਰਬਨ ਬੈਂਕ