ਪੁਲਿਸ ਨੇ 5 ਸਪਾ ਸੈਂਟਰਾਂ ‘ਤੇ ਕੀਤੀ ਛਾਪੇਮਾਰੀ 8 ਲੋਕ ਗ੍ਰਿਫਤਾਰ, 38 ਕੁੜੀਆਂ ਤੇ ਮੁੰਡਿਆਂ ਨੂੰ ਦੱਬਕ ਕੇ ਛੱਡਿਆ

ਖੰਨਾ ‘ਚ ਪੁਲਿਸ ਨੇ 5 ਸਪਾ ਸੈਂਟਰਾਂ ‘ਤੇ ਛਾਪੇਮਾਰੀ ਕੀਤੀ। ਇੱਥੇ ਬਾਹਰਲੇ ਸੂਬਿਆਂ ਤੋਂ ਕੁੜੀਆਂ ਬੁਲਾ ਕੇ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਸੀ। ਇਸ ਛਾਪੇਮਾਰੀ ਵਿੱਚ ਪੁਲਿਸ ਨੇ ਇਨ੍ਹਾਂ ਗੈਰ-ਕਾਨੂੰਨੀ ਕੇਂਦਰਾਂ ਨੂੰ ਚਲਾ ਰਹੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ 4 ਔਰਤਾਂ ਵੀ ਸ਼ਾਮਲ ਹਨ।
ਐੱਸਐੱਸਪੀ ਅਮਨੀਤ ਕੌਂਡਲ ਦੀ ਦੇਖ-ਰੇਖ ਹੇਠ ਖੰਨਾ ਪੁਲਿਸ ਨੇ ਸਿਟੀ ਸੈਂਟਰ ਅਤੇ ਸੈਲੀਬ੍ਰੇਸ਼ਨ ਬਾਜਾਰ ਵਿੱਚ ਸਪਾ ਸੈਂਟਰਾਂ ‘ਤੇ ਛਾਪੇਮਾਰੀ ਕੀਤੀ ਜੋ ਕਿ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਸਨ ਅਤੇ ਇੱਥੇ ਦੇਹ ਵਪਾਰ ਹੁੰਦਾ ਸੀ। 5 ਸਪਾ ਸੈਂਟਰਾਂ ਨੂੰ ਚਲਾ ਰਹੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੂਜੇ ਪਾਸੇ ਇਥੇ ਕੰਮ ਕਰਨ ਵਾਲੀਆਂ 23 ਕੁੜੀਆਂ ਅਤੇ ਗਾਹਕ ਬਣ ਕੇ ਆਏ 14 ਨੌਜਵਾਨਾਂ ਨੂੰ ਪੁਲੀਸ ਨੇ ਸਖ਼ਤ ਚੇਤਾਵਨੀ ਦੇ ਕੇ ਛੱਡ ਦਿੱਤਾ। ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਐਸਪੀ (ਆਈ) ਡਾ.ਪ੍ਰਗਿਆ ਜੈਨ ਦੀ ਅਗਵਾਈ ਹੇਠ ਸਿਟੀ ਸੈਂਟਰ ਅਤੇ ਸੈਲੀਬ੍ਰੇਸ਼ਨ ਬਾਜ਼ਾਰ (ਦੋਵੇਂ ਸ਼ਾਪਿੰਗ ਮਾਲ) ਵਿੱਚ ਚੱਲ ਰਹੇ ਸਪਾ ਸੈਂਟਰਾਂ ’ਤੇ ਛਾਪੇਮਾਰੀ ਕੀਤੀ । ਰੇਡ ਪਾਰਟੀ ਵਿੱਚ ਸਿਟੀ ਥਾਣਾ 1, ਸਿਟੀ ਥਾਣਾ 2, ਸਦਰ ਥਾਣਾ ਅਤੇ ਸੀ.ਆਈ.ਏ ਸਟਾਫ਼ ਤੋਂ ਪੁਲਿਸ ਫੋਰਸ ਸ਼ਾਮਲ ਸੀ। ਛਾਪੇਮਾਰੀ ਦੌਰਾਨ ਦੇਹ ਵਪਾਰ ਦਾ ਧੰਦਾ ਹੋਣਾ ਪਾਇਆ ਗਿਆ।








