EducationIndia

ਸਕੂਲ ਬੱਸ ਦਾ ਡਰਾਈਵਰ ਬੱਸ ਚਲਾਉਂਦਾ ਹੋਇਆ ਬੇਹੋਸ਼, 7ਵੀਂ ਦੇ ਵਿਦਿਆਰਥੀ ਨੇ ਫੁਰਤੀ ਦਿਖਾਉਂਦੇ ਹੋਏ ਨੱਪੀ ਬ੍ਰੇਕ

ਅਮਰੀਕਾ ਵਿਚ 7ਵੀਂ ਕਲਾਸ ਦੇ ਵਿਦਿਆਰਥੀ ਨੇ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਕੀਤਾ ਹੈ। ਬੱਸ ਤੋਂ ਘਰ ਜਾਣ ਦੌਰਾਨ ਉਸ ਦਾ ਡਰਾਈਵਰ ਬੇਹੋਸ਼ ਹੋ ਗਿਆ ਜਿਸ ਦੇ ਬਾਅਦ ਲੜਕੇ ਨੇ ਫੁਰਤੀ ਦਿਖਾਉਂਦੇ ਹੋਏ ਬੱਸ ਨੂੰ ਰੋਕਿਆ।

ਘਟਨਾ ਅਮਰੀਕਾ ਦੇ ਮਿਸ਼ੀਗਨ ਦੀ ਹੈ ਜਿਸ ਦਾ ਵੀਡੀਓ ਦੁਨੀਆ ਭਰ ਵਿਚ ਵਾਇਰਲ ਹੋ ਰਿਹਾ ਹੈ। ਵਾਰੇਨ ਕੰਸੋਲਿਡੇਟੇਡ ਸਕੂਲ ਵੱਲੋਂ ਜਾਰੀ ਵੀਡੀਓ ਵਿਚ ਦਿਖ ਰਿਹਾ ਹੈ ਕਿ ਡਰਾਈਵਰ ਦਾ ਸਿਰ ਤੇਜ਼ ਨਾਲ ਹਿਲ ਰਿਹਾ ਹੈ ਤੇ ਬਾਅਦ ਵਿਚ ਇਕ ਪਾਸੇ ਵੱਲ ਝੁਕ ਜਾਂਦਾ ਹੈ।

ਘਟਨਾ ਦੇ ਕੁਝ ਹੀ ਦੇਰ ਬਾਅਦ ਵਿਦਿਆਰਥੀ ਡਿਲਨ ਰੀਵਸ ਕੈਮਰੇ ਦੇ ਫਰੇਮ ਵਿਚ ਦਿਖਦਾ ਹੈ ਤੇ ਸਟੇਅਰਿੰਗ ਵ੍ਹੀਲ ਨੂੰ ਫੜ ਲੈਂਦਾ ਹੈ। ਉੁਹ ਬੱਸ ਨੂੰ ਬ੍ਰੇਕ ਜ਼ਰੀਏ ਸੁਰੱਖਿਅਤ ਰੋਕਣ ਵਿਚ ਸਫਲ ਰਿਹਾ। ਸੁਪਰੀਡੈਂਟ ਰਾਬਰਟ ਲਿਵਰਨਾਇਸ ਮੁਤਾਬਕ ਇਸ ਦੌਰਾਨ ਬੱਸ ਟ੍ਰੈਫਿਕ ਨਾਲ ਟਕਰਾਉਣ ਵਾਲੀ ਸੀ।

Leave a Reply

Your email address will not be published. Required fields are marked *

Back to top button