Punjab

ਰਾਜਾ ਵੜਿੰਗ ਨੇ ਜਲੰਧਰ ਸ਼ਹਿਰੀ ਇਲਾਕੇ ‘ਚ ਭਾਜਪਾ ਤੇ ਆਪ ਨੂੰ ਕੀਤੇ ਤਿਖੇ ਸਵਾਲ

ਰਾਜਾ ਵੜਿੰਗ ਨੇ ਜਲੰਧਰ ਸ਼ਹਿਰੀ ਇਲਾਕੇ ‘ਚ ਭਾਜਪਾ ਤੇ ਆਪ ਨੂੰ ਕੀਤੇ ਤਿਖੇ ਸਵਾਲ
ਕਾਂਗਰਸ ਨੇ ਹਮੇਸ਼ਾ ਦੇਸ਼ ਤੇ ਸੂਬੇ ਦੀ ਅਮਨ ਸ਼ਾਂਤੀ ਲਈ ਕਾਰਜ ਕੀਤੇ : ਰਾਜਾ ਵੜਿੰਗ
ਜਲੰਧਰ, 30 ਅਪ੍ਰੈਲ (SS Chahal) :
ਲੋਕ ਸਭਾ ਹਲਕਾ ਜਲੰਧਰ ਜਿਮਨੀ ਚੋਣ ਦੇ ਪ੍ਰਚਾਰ ਲਈ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਰਡ ਨੰ.27 ਦੇ ਮਾਡਲ ਟਾਊਨ ਪੁੱਜੇ, ਜਿੱਥੇ ਅਮਨ ਅਰੋੜਾ ਤੇ ਅਰੁਨਾ ਅਰੋੜਾ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿੱਥੇ ਉਹਨਾ ਨਾਲ ਸਾਬਕਾ ਮੰਤਰੀ ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਕੇਪੀ, ਕਾਂਗਰਸ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ, ਆਦਿ ਆਗੂ ਹਾਜਰ ਸਨ। ਰਾਜਾ ਵੜਿੰਗ ਨੇ ਆਪਣੇ ਸੰਬੋਧਨ ‘ਚ ਕੇਂਦਰ ਤੇ ਸੂਬਾ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ ਕੀਤੇ, ਉਹਨਾ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 9 ਸਾਲਾਂ ‘ਚ ਲੋਕਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ, ਉਲਟਾ ਨੋਟਬੰਦੀ ਤੇ ਜੀਐਸਟੀ ਵਰਗੇ ਫੈਂਸਲਿਆਂ ਨੇ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਆਰਥਿਕ ‘ਤੇ ਕਮਜੋਰ ਕੀਤਾ, ਜਿਸ ਦੀ ਤਾਜਾ ਮਿਸਾਲ ਪੈਟਰੋਲ/ਡੀਜਲ, ਡਾਲਰ, ਗੈਸ ਸਿਲੰਡਰ, ਘਰ ਦੀ ਰਸੋਈ ਦੀਆਂ ਕੀਮਤਾਂ ਸਭ ਦੇ ਸਾਹਮਣੇ ਹਨ, ਇਸ ਦੇ ਨਾਲ ਇੱਕ ਹੰਕਾਰੇ ਹੋਏ ਸਾਸ਼ਕ ਦੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਅੰਦਲੋਨ ਕਰਨ ‘ਤੇ ਮਜਬੂਰ ਕੀਤਾ, ਜਿਸ ‘ਚ 700 ਕਿਸਾਨਾਂ ਨੂੰ ਆਪਣੀ ਕੀਮਤੀ ਜਾਨ ਗਵਾਉਣੀ ਪਈ ਪਰ ਕਿਸਾਨਾਂ ਨੇ ਅੰਦੋਲਨ ਠੰਡਾ ਨਹੀਂ ਪੈਣ ਦਿੱਤਾ ਤੇ ਆਖਿਰਕਾਰ ਹੰਕਾਰੀ ਸਾਸ਼ਕ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ।
ਉਹਨਾ ਕਿਹਾ ਕਿ ਭਾਜਪਾ ਵਾਂਗ ਆਮ ਆਦਮੀ ਪਾਰਟੀ ਦੇ ਸਾਸ਼ਕ ਹਨ, ਭਾਵੇਂ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਇੱਕ ਪਾਸੇ ਜਿੱਥੇ ਭਾਜਪਾ ਨੇ ਕਿਸਾਨਾਂ ਦਾ ਨੁਕਸਾਨ ਕੀਤਾ, ਉਸੇ ਤਰ੍ਹਾਂ ਦਾ ਵਾਕਿਆ ਲਤੀਫਪੁਰ ਵਿਖੇ ਵਾਪਰਿਆ, ਜਿੱਥੇ ਲੋਕ ਬੇਘਰ ਕਰ ਦਿੱਤੇ, ਇਸੇ ਤਰ੍ਹਾਂ ਕਾਨੂੰਨੀ ਵਿਵਸਥਾ ਕਾਰਨ ਸਿੱਧੂ ਮੂਸੇਵਾਲ, ਨੰਗਲ ਅੰਬੀਆਂ ਸਮੇਤ ਵੱਖ-ਵੱਖ ਅਪਰਾਧਿਕ ਕਾਰਨ ਪੰਜਾਬ ਦੇ ਲੋਕ ਸਹਿਮੇ ਹੋਏ ਹਨ, ਵਪਾਰੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਅਜਿਹੇ  ਹਲਾਤ ਬਣਾ ਦਿੱਤੇ ਹਨ ਸੂਬੇ ‘ਚ ਮੌਜੂਦਾ ਸਰਕਾਰ ਨੇ। ਰਾਜਾ ਵੜਿੰਗ ਨੇ ਕਿਹਾ ਕਿ ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਤੇ ਸੂਬੇ ਦੀ ਅਮਨ ਸ਼ਾਂਤੀ ਲਈ ਕਾਰਜ ਕੀਤੇ ਹਨ ਤੇ ਅੱਗੇ ਵੀ ਕਾਰਜਸ਼ੀਲ ਰਹੇਗੀ, ਇਸ ਦੇ ਨਾਲ ਕਾਂਗਰਸ ਸਰਕਾਰਾਂ ਸਮੇਂ ਛੋਟੇ-ਵਪਾਰੀ ਖੁਸ਼ ਰਹਿੰਦੇ ਸਨ ਪਰ ਅੱਜ ਹਰ ਪਾਸੇ ਡਰ ਦਾ ਮਾਹੌਲ ਹੈ, ਇਸ ਲਈ ਅੱਜ ਲੋੜ ਹੈ ਸੂਬੇ ਨੂੰ ਡਰ ਦੇ ਮਾਹੌਲ ‘ਚੋਂ ਕੱਢਿਏ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਨੂੰ ਜਿਤਾਅ ਕੇ ਸੂਬਾ ਤੇ ਕੇਂਦਰ ਸਰਕਾਰ ਨੂੰ ਸਬਕ ਸਿਖਾਈਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ, ਵਿਕੇ ਕੋਚਲਾ, ਵਿਪਨ ਤਨੇਜਾ, ਅੰਮ੍ਰਿਤਪਾਲ, ਅਕਾਸ਼ ਕਪੂਰ, ਸ਼ੇਰ ਪਾਰਤੀ, ਗੁਰਜੀਤ ਵਾਲੀਆ, ਗੀਤਰਤਨ ਖਹਿਰਾ, ਨਿਸ਼ਾਂਤ ਘਈ, ਲਵਲੀ ਚੰਦੀ, ਜੌਨੀ ਚੌਹਾਨ, ਭੁਪਿੰਦਰ ਜੌਲੀ, ਸੁਖਜੀਤ ਚੀਮਾ, ਜਸਦੀਪ ਸਿੰਘ, ਸ਼ੈਲੀਨ ਜੋਸ਼ੀ, ਰਮੇਸ਼, ਸੇਵਕ, ਤਜਿੰਦਰ, ਲਾਲੀ ਘੁੰਮਣ, ਰਾਜੂ ਡਿਪਸ ਆਦਿ ਹਾਜਰ ਸਨ।

Leave a Reply

Your email address will not be published. Required fields are marked *

Back to top button