Entertainment

ਮਾਂ ਨੂੰ ਧੀ ਦੇ ਦੋਸਤ ਨਾਲ ਹੋਇਆ ਪਿਆਰ, ਹੁਣ ਵਿਆਹ ਦੀ ਤਿਆਰੀ

ਕਈ ਵਾਰ ਨੌਜਵਾਨ ਲੜਕੀ ਨੂੰ ਕਿਸੇ ਬੁੱਢੇ ਆਦਮੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਕਈ ਵਾਰ ਅੱਧਖੜ ਉਮਰ ਦੀ ਔਰਤ ਦਾ ਦਿਲ ਕਿਸੇ ਨੌਜਵਾਨ ਲਈ ਧੜਕਣ ਲੱਗਦਾ ਹੈ। ਅਜਿਹਾ ਹੀ ਕੁਝ ਇਕ ਲੜਕੀ ਨਾਲ ਹੋਇਆ, ਜਿਸ ਦੀ ਮਾਂ ਉਸ ਦੇ ਦੋਸਤ ਦੇ ਪਿਆਰ ਵਿਚ ਪੈ ਗਈ।
ਮਿਰਰ ਦੀ ਰਿਪੋਰਟ ਦੇ ਅਨੁਸਾਰ ਲੜਕੀ ਨੇ ਖੁਦ ਆਨਲਾਈਨ ਸ਼ੇਅਰਿੰਗ ਪਲੇਟਫਾਰਮ Reddit ਉਤੇ ਇਹ ਕਹਾਣੀ ਦੱਸੀ ਹੈ ਕਿ ਉਸ ਦਾ ਦੋਸਤ ਹੀ ਉਸ ਦਾ ਮਤਰੇਆ ਪਿਤਾ ਬਣਨ ਵਾਲਾ ਹੈ। ਕੋਵਿਡ ਲੌਕਡਾਊਨ ਦੌਰਾਨ ਉਸ ਦੀ ਮਾਂ ਨੇ ਉਸ ਦੇ ਸਭ ਤੋਂ ਚੰਗੇ ਦੋਸਤ ਨਾਲ ਆਪਣਾ ਰਿਸ਼ਤਾ ਅੱਗੇ ਵਧਾਇਆ ਅਤੇ ਉਸ ਨੂੰ ਉਨ੍ਹਾਂ ਦੇ ਅਫੇਅਰ ਬਾਰੇ ਕੁਝ ਵੀ ਪਤਾ ਨਹੀਂ ਸੀ।

 
ਲੜਕੀ ਨੇ ਆਪਣੀ ਪੋਸਟ ਵਿੱਚ ਦੱਸਿਆ ਹੈ ਕਿ ਉਹ 5 ਸਾਲ ਪਹਿਲਾਂ ਕਾਲਜ ਵਿੱਚ ਆਪਣੇ ਸਭ ਤੋਂ ਚੰਗੇ ਦੋਸਤ ਨੂੰ ਮਿਲੀ ਸੀ। ਉਦੋਂ ਤੋਂ ਉਨ੍ਹਾਂ ਦੀ ਦੋਸਤੀ ਕਦੇ ਵੀ ਨਹੀਂ ਟੁੱਟੀ। ਜਦੋਂ ਕੋਵਿਡ ਲੌਕਡਾਊਨ ਦੌਰਾਨ ਉਸ ਦਾ ਘਰ ਛੁੱਟਣ ਵਾਲਾ ਸੀ ਤਾਂ ਲੜਕੀ ਦੀ ਮਾਂ ਨੇ ਉਸ ਨੂੰ ਘਰ ਦੇ ਇੱਕ ਖਾਲੀ ਕਮਰੇ ਵਿੱਚ ਸ਼ਿਫਟ ਕਰਨ ਲਈ ਕਿਹਾ ਅਤੇ ਉਹ ਸਹਿਜੇ ਹੀ ਸਹਿਮਤ ਹੋ ਗਿਆ।

ਉਹ ਘਰ ਵਿਚ ਬਹੁਤ ਵਧੀਆ ਢੰਗ ਨਾਲ ਰਹਿ ਰਹੇ ਸੀ ਅਤੇ ਉਹ ਬਹੁਤ ਸਾਰਾ ਸਮਾਂ ਇਕੱਠੇ ਬਿਤਾਉਂਦੇ ਸਨ। ਇਸ ਦੌਰਾਨ ਉਸ ਦੀ ਮਾਂ ਦਾ ਲੜਕੇ ਨਾਲ ਅਫੇਅਰ ਹੋ ਗਿਆ, ਜਿਸ ਬਾਰੇ ਉਸ ਨੂੰ ਕੁਝ ਪਤਾ ਨਹੀਂ ਸੀ।

 
21 ਸਾਲਾ ਲੜਕੀ ਨੇ ਦੱਸਿਆ ਕਿ ਉਸ ਦੀ 43 ਸਾਲਾ ਮਾਂ 10 ਸਾਲ ਤੱਕ ਸਿੰਗਲ ਰਹਿਣ ਤੋਂ ਬਾਅਦ ਰਿਲੇਸ਼ਨਸ਼ਿਪ ‘ਚ ਆਉਣਾ ਚਾਹੁੰਦੀ ਸੀ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਉਸ ਦੇ ਦੋਸਤ ਨਾਲ ਹੋਵੇਗਾ। ਬਾਹਰ ਰਾਤ ਦੇ ਖਾਣੇ ਦੌਰਾਨ ਜਦੋਂ ਮਾਂ ਅਤੇ ਦੋਸਤ ਨੇ ਉਸ ਨੂੰ ਇਸ ਬਾਰੇ ਦੱਸਿਆ ਅਤੇ ਮਾਂ ਨੇ ਮੰਗਣੀ ਦੀ ਅੰਗੂਠੀ ਦਿਖਾਈ ਤਾਂ ਲੜਕੀ ਦੇ ਹੋਸ਼ ਉੱਡ ਗਏ।

Leave a Reply

Your email address will not be published.

Back to top button