Jalandhar

ਮੁੱਖ ਮੰਤਰੀ ਵੱਲੋਂ ਪੰਥਕ ਮਾਮਲਿਆ ‘ਚ ਬਿਨਾਂ ਵਜ੍ਹਾ ਦਖਲ ਦੇਣਾ ਮੰਦਭਾਗਾ- ਵਡਾਲਾ ਸਾਬਕਾ ਵਿਧਾਇਕ

ਜਲੰਧਰ : ਐਸ ਐਸ ਚਾਹਲ

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖਾਂ ਦੇ ਪੰਥਕ ਮਾਮਲਿਆ ‘ਚ ਦਖਲ ਨਹੀਂ ਦੇਣਾ ਚਾਹੀਦਾ ਹੈ ਤੇ ਨਾ ਹੀ ਹੇਠਲੇ ਦਰਜੇ ਦੀ ਭਾਸ਼ਾ ਵਰਤਣੀ ਚਾਹੀਦੀ ਹੈ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਨਕੋਦਰ ਤੋਂ ਸਾਬਕਾ ਵਿਧਾਇਕ ਤੇ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਗੱਲਬਾਤ ਕਰਦਿਆ ਕੀਤਾ।

ਜਥੇਦਾਰ ਵਡਾਲਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਵਰਤੀ ਗਈ ਸ਼ਬਦਾਵਲੀ ਦਾ ਸਖ਼ਤ ਨੋਟਿਸ ਲੈਂਦਿਆ ਆਖਿਆ ਕਿ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਹਨ ਅਤੇ ਉਨਾਂ੍ਹ ਵੱਲੋਂ ਅਜਿਹੀ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਣੀ ਸ਼ੋਭਾ ਨਹੀਂ ਦਿੰਦੀ। ਮੁੱਖ ਮੰਤਰੀ ਵੱਲੋਂ ਪੰਥਕ ਮਾਮਲਿਆ ‘ਚ ਬਿਨਾਂ ਵਜ੍ਹਾ ਦਖਲ ਦੇਣਾ ਮੰਦਭਾਗਾ ਹੈ,

Leave a Reply

Your email address will not be published.

Back to top button