ਕੱਪੜਿਆਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੀ ਉਰਫੀ ਜਾਵੇਦ ਨੂੰ ਸਰਦਾਰ ਦੇ ‘ਜਾਦੂ’ ਨੇ ਪੂਰੇ ਕੱਪੜੇ ਪਹਿਨਾਏ, ਵੇਖੋ ਵੀਡੀਓ

ਬਿੱਗ ਬੌਸ ਫੇਮ ਅਦਾਕਾਰਾ ਉਰਫੀ ਜਾਵੇਦ (Urfi Javed) ਆਪਣੇ ਨਵੇਂ ਲੁੱਕ ਨੂੰ ਲੈ ਚਰਚਾ ‘ਚ ਹੈ ਅਤੇ ਲੋਕ ਉਸਨੂੰ ਵੱਖ-ਵੱਖ ਤਰਾਂ ਦੇ ਮਜ਼ਾਕੀਆਂ ਵੀਡੀਓ ਬਣਾ ਕੇ ਟ੍ਰੋਲ ਕਰ ਰਹੇ ਹਨ। ਇਸ ਵਿਚਾਲੇ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਬੇਹੱਦ ਹੀ ਮਜ਼ਾਕੀਆਂ ਹੈ ਅਤੇ ਖੂਬ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਆਪਣੇ ਕੱਪੜਿਆਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੀ ਉਰਫੀ ਜਾਵੇਦ ਨੂੰ ‘ਜਾਦੂ’ ਨੇ ਪੂਰੇ ਕੱਪੜੇ ਪਹਿਨਾਏ ਹਨ। ਇਹ ਵੀਡੀਓ ‘ਬਲਦੇਵ ਜੰਡੂ’ ਨਾਮ ਦੇ ਸ਼ੋਸ਼ਲ ਮੀਡੀਆ ਕਾਰਕੁੰਨ ਵੱਲੋਂ ‘ਜਾਦੂ’ ਨੂੰ ਕੱਪੜੇ ਪਹਿਨਾਉਣ ਦੀ ਕੀਤੀ ਅਪੀਲ ਪਿੱਛੋਂ ਉਰਫੀ ਨੇ ਪੂਰੇ ਕੱਪੜੇ ਪਾਏ ਹਨ।
ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਸਰਦਾਰ ਵਿਅਕਤੀ ਕਮਰੇ ਦਾ ਦਰਵਾਜ਼ਾ ਖੋਲ੍ਹਦਾ ਹੈ ਅਤੇ ਇੱਕ ਜਾਦੂ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਸਰਦਾਰ ਵਿਅਕਤੀ ਅੰਦਰ ਆ ਕੇ ਕਹਿੰਦਾ ਹੈ ‘ਜਾਦੂ ਜਾਦੂ’ … ਅਤੇ ਅੱਗੋਂ ‘ਜਾਦੂ’ ਬੋਲਦਾ ਹੈ ਕਿ ਹਾਂ ਬੋਲ… ਉਸ ਤੋਂ ਬਾਅਦ ਸਰਦਾਰ ਵਿਅਕਤੀ ‘ਜਾਦੂ’ ਤੋਂ ਮਦਦ ਦੀ ਗੁਹਾਰ ਲਾਉਂਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਸਾਰਿਆਂ ਨੇ ਜ਼ੋਰ ਲਾਇਆ ਪਰ ਉਹ ਕੱਪੜੇ ਨਹੀਂ ਪਾਉਂਦੀ, ਹੁਣ ‘ਜਾਦੂ’ ਤੁੰ ਹੀ ਕੁਝ ਕਰ …।
Comedy Funny Video: ਸਰਦਾਰ ਨੇ ‘ਜਾਦੂ’ ਤੋਂ ਮੰਗੀ ਮਦਦ, ਵੇਖੋ ਵੀਡੀਓ
ਜਾਦੂ ਫਿਰ ਕਹਿੰਦਾ ਹੈ ਕਿ ਬਾਹਰ ਦੇਖ ਅਤੇ ਫਿਰ ਸਰਦਾਰ ਵਿਅਕਤੀ ਬਾਹਰ ਜਾਂਦਾ ਹੈ ਤਾਂ ਉੱਥੇ ਉਰਫੀ ਜਾਵੇਦ ਖੜ੍ਹੀ ਹੁੰਦੀ ਹੈ। ਇਸ ਤੋਂ ਬਾਅਦ ਸਰਦਾਰ ਵਿਅਕਤੀ ‘ਬਲਦੇਵ’ ਕਹਿੰਦਾ ਹੈ ਕਿ ‘ਜਾਦੂ’ ਤੂੰ ਕਮਾਲ ਕਰ ਦਿੱਤਾ…। ਇਸ ਤੋਂ ਬਾਅਦ ‘ਬਲਦੇਵ ‘ਜਾਦੂ’ ਕੋਲ ਕੱਪੜੇ ਪਹਿਨਾਉਣ ਦੀ ਕੀਤੀ ਅਪੀਲ ਪਿੱਛੋਂ ਉਰਫੀ ਨੇ ਪੂਰੇ ਕੱਪੜੇ ਪਾ ਲਏ ਹਨ








