Jalandhar
ਰਜਿੰਦਰ ਸ਼ਰਮਾ ਬਣੇ ਕਿਸ਼ਨਗੜ੍ਹ ਪੁਲਿਸ ਚੌਕੀ ਦੇ ਇੰਚਾਰਜ, ਕਿਹਾ, “ਦੜੇ-ਸੱਟੇ, ਭੂੰਡ ਆਸ਼ਕ ਤੇ ਨਸ਼ਾ ਤਸਕੱਰ ਬਖਸ਼ੇ ਨਹੀਂ ਜਾਣਗੇ
ਜਲੰਧਰ / ਸ਼ਿੰਦਰਪਾਲ ਸਿੰਘ ਚਾਹਲ
ਥਾਣਾ ਕਰਤਾਰਪੁਰ ਅਧੀਂਨ ਪੈਂਦੀ ਕਿਸ਼ਨਗੜ੍ਹ ਪੁਲਿਸ ਚੌਕੀ ਦੇ ਨਵੇਂ ਇੰਚਾਰਜ ਏਐੱਸਆਈ ਰਜਿੰਦਰ ਸ਼ਰਮਾ ਨੇ ਅਹੁਦਾ ਸੰਭਾਲ ਲਿਆ। ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਇਲਾਕੇ ‘ਚ ਦੜੇ-ਸੱਟੇ ਵਾਲੇ, ਭੂੰਡ ਆਸ਼ਕ ਤੇ ਬੁਲਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲੇ ਤੇ ਨਸ਼ਾ ਤਸਕੱਰਾਂ ਖਿਲਾਫ਼ ਸਖਤ ਕਾਰਵਾਈ ਹੋਵੇਗੀ। ਇਸ ਨਾਲ ਹੀ ਗੈਰ-ਕਾਨੂੰਨੀ ਕੰਮ ਕਰਨ ਵਾਲੇ ਵੀ ਬਖਸ਼ੇ ਨਹੀਂ ਜਾਣਗੇ।
ਅੱਗੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਇਲਾਕੇ ‘ਚ ਨਸ਼ਾ ਵੇਚਦਾ ਹੈ ਤਾਂ ਪੁਲਿਸ ਨੂੰ ਗੁਪਤ ਸੂਚਨਾ ਦਿਓ ਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ। ਪੁਲਿਸ ਨੂੰ ਹਮੇਸ਼ਾ ਹੀ ਸੱਚੀ ਇਤਲਾਹ ਦਿਓ ਪੁਲਿਸ ਤੁਹਾਡੀ ਸੁਰੱਖਿਆ ਲਈ ਦਿਨ-ਰਾਤ ਪੂਰੀ ਤਰ੍ਹਾਂ ਵਚਨਬੱਧ ਹੈ। ਪੁਲਿਸ ਤੇ ਪਬਲਿਕ ਦਾ ਆਪਸੀ ਸਹਿਯੋਗ ਇਲਾਕੇ ‘ਚ ਜੁਰਮ ਨੂੰ ਰੋਕਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ।