
ਜਲੰਧਰ ਥਾਣਾ ਨੰਬਰ 4 ਦੀ ਪੁਲਿਸ ਨੇ ਬਿਨਾ ਲਾਇਸੈਂਸ ਟਰੈਵਲ ਏਜੰਟ ਦਾ ਦਫ਼ਤਰ ਖੋਲ੍ਹ ਕੇ ਬੈਠੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਉਸ ਦੀ ਪਤਨੀ ਨੂੰ ਇਸ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ਜੌਤੀ ਚੌਕ ‘ਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਜਿਮਖਾਨਾ ਸਾਹਮਣੇ ਮਿਡਵੈਸਟ ਇਮੀਗੇ੍ਸ਼ਨ ਨਾਂਅ ਦਾ ਦਫ਼ਤਰ ਹੈ, ਜਿਸ ਦਾ ਮਾਲਕ ਇਸ਼ਪ੍ਰਰੀਤ ਸਿੰਘ ਤੇ ਉਸ ਦੀ ਪਤਨੀ ਜੋਤੀ ਕਪੂਰ ਵਾਸੀ ਜੀਟੀਬੀ ਨਗਰ ਹਨ।
ਉਨ੍ਹਾਂ ਦਫ਼ਤਰ ਖੋਲ੍ਹਣ ਲਈ ਕੋਈ ਵੀ ਲਾਇਸੈਂਸ ਨਹੀਂ ਲਿਆ। ਉਹ ਭੋਲੇ-ਭਾਲੇ ਲੋਕਾਂ ਨੂੰ ਝਾਂਸੇ ‘ਚ ਲੈ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਠੱਗੀ ਮਾਰ ਰਹੇ ਹਨ। ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਮਿਡਵੈਸਟ ਇਮੀਗੇ੍ਸ਼ਨ ਦਫ਼ਤਰ ‘ਚ ਛਾਪੇਮਾਰੀ ਕੀਤੀ। ਉਨ੍ਹਾਂ ਮੌਕੇ ‘ਤੇ ਏਸੀਪੀ ਸੈਂਟਰਲ ਨਿਰਮਲ ਸਿੰਘ ਨੂੰ ਆਉਣ ਲਈ ਬੇਨਤੀ ਕੀਤੀ, ਜੋ ਮੌਕੇ ‘ਤੇ ਪਹੁੰਚੇ। ਪੁਲਿਸ ਪਾਰਟੀ ਨੇ ਦਫ਼ਤਰ ਦੇ ਮਾਲਕ ਇਸ਼ਪ੍ਰਰੀਤ ਸਿੰਘ ਨੂੰ ਕਾਬੂ ਕਰ ਕੇ ਦਫਤਰ ‘ਚੋਂ ਕੁਝ ਪਾਸਪੋਰਟ, ਇਕ ਕੰਪਿਊਟਰ ਪਿੰ੍ਟਰ, ਤਿੰਨ ਐੱਲਈਡੀ ਤੇ ਹੋਰ ਸਾਮਾਨ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ-406, 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।