Jalandhar

ਜਲੰਧਰ ‘ਚ ਇੱਕ ਬਿਲਡਰ ਨੇ ਆਪ ਸਰਕਾਰ ਨੂੰ ਠੇਂਗਾ ਦਿਖਾ ਕੇ ਲਗਾਇਆ ਲੱਖਾਂ ਦਾ ਰਗੜਾ, RTI ਐਕਟੀਵਿਸਟ ਵਲੋਂ ਪਰਦਾਫਾਸ਼

ਸੜਕ ਮੂਹਰੇ ਦੇ ਦੀਵਾਰ ਕਰ ਕੇ ਪਿੱਛੇ ਲਈ ਪਾਸੇ ਪੰਜ ਦੁਕਾਨਾਂ ਦੀ ਉਸਾਰੀ ਸ਼ੁਰੂ

ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਜਾਇਜ਼ ਕਲੋਨੀਆਂ ਤੇ ਨਜਾਇਜ ਉਸਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰ ਰਹੀ ਹੈ ਪਰ   ਸ਼ੈਤਾਨ ਪ੍ਰਾਪਰਟੀ ਡੀਲਰ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਉਣ ਤੋਂ ਬਾਜ ਨਹੀਂ ਆ ਰਹੇ । ਇਸੇ ਤਰ੍ਹਾਂ ਦਾ ਇੱਕ ਨਜ਼ਾਰਾ ਕੁਕੀ ਢਾਬ ਮਿੱਠਾਪੂਰ ਰੋਡ ਉਤੇ ਦੇਖਣ ਨੂੰ ਮਿਲਿਆ। ਇੱਥੇ ਇੱਕ ਆਪਣੇ ਆਪ ਨੂੰ ਬਿਲਡਰ ਦੱਸਣ ਵਾਲਾ ਵਿਅਕਤੀ ਸਰਕਾਰ ਨੂੰ ਸ਼ਰੇਆਮ ਠੇਂਗਾ ਦਿਖਾ ਰਿਹਾ ਹੈ । ਉਕਤ ਵਿਅਕਤੀ ਨੇ ਸੜਕ ਮੂਹਰੇ ਦੇ ਦੀਵਾਰ ਕਰ ਕੇ ਪਿੱਛੇ ਲਈ ਪਾਸੇ ਪੰਜ ਦੁਕਾਨਾਂ ਦੀ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ , ਤਾਂ ਕਿ ਕਿਸੇ ਨੂੰ ਇਹ ਨਾ ਪਤਾ ਲਗ ਸਕੇ ਪਿਛਲੀ ਸਾਈਡ ਤੇ ਨਜਾਇਜ ਉਸਾਰੀ ਕੀਤੀ ਜਾ ਰਹੀ ਹੈ।

ਇਸੇ ਸਬੰਧ ਵਿਚ RTI ਐਕਟੀਵਿਸਟ ਅਤੇ ਸਮਾਜ ਸੇਵਕ Vickey Arora ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਕਤ ਵਿਅਕਤੀ ਆਪਣੇ ਆਪ ਨੂੰ ਬਿਲਡਰ ਦਸ ਰਿਹਾ ਹੈ ਇਸ ਨੇ ਪਿਛਲੇ ਕੁਝ ਸਮੇਂ ਤੋਂ ਮਿੱਠਾਪੁਰ ਰੋਡ ਕੂਕੀ ਢਾਬ ਵਿਖੇ ਪੰਜ ਨਿਜਾਇਜ ਦੁਕਾਨਾਂ ਦੀ ਉਸਾਰੀ ਕਰਦੇ ਸ਼ੁਰੂ ਕਰ ਦਿੱਤੀ ਹੈ। ਇਸ ਨੇ ਸਾਰਾ ਕੰਮ ਨਗਰ ਨਿਗਮ ਤੋਂ ਚੋਰੀ ਕੀਤਾ ਹੈ , ਇਸ ਨੇ ਪਹਿਲਾ ਸੜਕ ਮੂਹਰੇ ਇੱਕ ਵੱਡੀ ਦੀਵਾਰ ਬਣਾਈ ਤਾਂ ਕਿ ਦੁਕਾਨਾਂ ਦੀ ਉਸਾਰੀ ਨਾ ਦਿਸ ਸਕੇ , ਇਸੇ ਦੌਰਾਨ ਦੁਕਾਨਾਂ ਦੀਆ ਸਾਰੀਆਂ ਕੰਧਾ ਉੱਚੀਆਂ ਚੁੱਕ ਦਿੱਤੀਆਂ ਗਈਆਂ ਹਨ , ਹੁਣ ਉਕਤ ਵਿਅਕਤੀ ਲੈਂਟਰ ਪਾਉਣ ਦੀ ਤਿਆਰੀ ਵਿੱਚ ਹੈ। ਵਿੱਕੀ ਅਰੋੜਾ ਨੇ ਦੱਸਿਆ ਕਿ ਉਕਤ ਨਾਜਾਇਜ਼ ਉਸਾਰੀ ਦੀ ਸ਼ਿਕਾਇਤ ਉਨ੍ਹਾਂ ਨੇ ਸੀਐਮ ਪੰਜਾਬ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਕਰ ਦਿੱਤੀ ਹੈ ਇਸ ਸ਼ਿਕਾਇਤ ਵਿੱਚ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *

Back to top button