
ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ, ਲੁਹਾਰਾਂ ਤੇ ਨੂਰਪੁਰ ਵਿਖੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਡਕਲੇਮੇਸ਼ਨ ਕੰਟੈਸਟ’ ਕਰਵਾਇਆ ਗਿਆ। ਵਿਦਿਆਰਥੀਆਂ ਨੇ ਬੋਲਣ ਲਈ ਆਦਰਸ਼ਾਂ ਦਾ ਭਾਸ਼ਣ ਚੁਣਿਆ। ਉਨ੍ਹਾਂ ਨੇ ਉਨ੍ਹਾਂ ਵਾਂਗ ਕੱਪੜੇ ਪਾਏ ਤੇ ਜ਼ੋਰਦਾਰ ਤਰੀਕੇ ਨਾਲ ਬੋਲਿਆ। ਅੰਬਿਕਾ, (ਐੱਚਓਡੀ ਜੀਐੱਮਟੀ), ਅੰਜੂ (ਐੱਚਓਡੀ, ਲੁਹਾਰਾ), ਉਰਵਸ਼ੀ ਤੇ ਦੀਪਾ (ਨੂਰਪੁਰ ਰੋਡ) ਨੇ ਭਾਗੀਦਾਰਾਂ ਦੇ ਮੁਲਾਂਕਣ ਲਈ ਜੱਜਾਂ ਦੀ ਭੂਮਿਕਾ ਨਿਭਾਈ। ਸਕੂਲ ਵੱਲੋਂ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਦੇ ਆਤਮਵਿਸ਼ਵਾਸ ‘ਚ ਵਾਧਾ ਕਰਨਾ ਹੈ। ਅੰਤ ‘ਚ ਸਾਰੀਆਂ ਸ਼ਾਖਾਵਾਂ ਦੇ ਪਿੰ੍ਸੀਪਲਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ









