
ਬਰੈਂਪਟਨ ਦੇ ਟਰੱਕ ਡਰਾਈਵਰ ਹਰਵਿੰਦਰ ਸਿੰਘ ਨੂੰ 35 ਲੱਖ ਡਾਲਰ ਮੁੱਲ ਦੀ 62 ਕਿਲੋ ਕੋਕੀਨ ਅਮਰੀਕਾ ਤੋਂ ਕੈਨੇਡਾ ਲਿਆਉਣ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ। ਵੀਰਵਾਰ ਨੂੰ ਸਾਰਨੀਆ ਦੀ ਅਦਾਲਤ ਵਿਚ ਹਰਵਿੰਦਰ ਸਿੰਘ ਵਿਰੁੱਧ ਮੁਕੱਦਮੇ ਦੀ ਸੁਣਵਾਈ ਮੁਕੰਮਲ ਹੋ ਗਈ ਅਤੇ ਸਜ਼ਾ ਦਾ ਐਲਾਨ ਨਵੰਬਰ ਵਿਚ ਹੋਵੇਗਾ। 27 ਸਾਲ ਦੇ ਹਰਵਿੰਦਰ ਸਿੰਘ ਨੂੰ 12 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
ਹਰਵਿੰਦਰ ਸਿੰਘ ਨੂੰ 31 ਮਾਰਚ 2021 ਨੂੰ ਬਲੂ ਵਾਟਰ ਬ੍ਰਿਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਅਮਰੀਕਾ ਦੇ ਮਿਸ਼ੀਗਨ ਸੂਬੇ ਅਤੇ ਉਨਟਾਰੀਓ ਦੇ ਸਾਰਨੀਆ ਸ਼ਹਿਰ ਨੂੰ ਆਪਸ ਵਿਚ ਜੋੜਦਾ ਹੈ।









