ਸਪਾ ਸੈਂਟਰ ‘ਚ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ‘ਚ ਪੁਲਿਸ ਵਲੋਂ ਸ਼ਿਵ ਸੈਨਾ ਦੇ 2 ਨੇਤਾ ਨੂੰ ਕੀਤਾ ਰਾਉਂਡ ਅਪ

ਸੂਤਰਾਂ ਮੁਤਾਬਿਕ ਜਲੰਧਰ ਪੁਲਸ ਨੇ ਸਪਾ ਸੈਂਟਰ ‘ਚ ਮਸਾਜ ਦੇ ਨਾਂ ‘ਤੇ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ‘ਚ 2 ਅਖੌਤੀ ਸ਼ਿਵ ਸੈਨਾ ਨੇਤਾਵਾਂ ਇਸ਼ਾਂਤ ਸ਼ਰਮਾ ਅਤੇ ਸੁਨੀਲ ਬੰਟੀ ਨੂੰ ਥਾਣਾ ਸਦਰ ‘ਚ ਰਾਉਂਡ ਅਪ ਕੀਤਾ ਹੈ। ਸਪਾ ਸੈਂਟਰ ‘ਚ ਕੰਮ ਕਰਨ ਵਾਲੀਆਂ ਔਰਤਾਂ ਦੀ ਸ਼ਿਕਾਇਤ ‘ਤੇ ਦੋਵਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਸ਼ਿਕਾਇਤ ਮਿਲਣ ਤੋਂ ਬਾਅਦ ਵੀ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ, ਸਗੋਂ ਉਪਰੋਂ ਅਧਿਕਾਰੀਆਂ ਦੇ ਦਬਾਅ ਹੇਠ ਦੋਵਾਂ ਨੂੰ ਥਾਣੇ ਵਿੱਚ ਹੀ ਬਿਠਾ ਦਿੱਤਾ ਗਿਆ ਹੈ। ਹੁਣ ਵੀ ਥਾਣਾ ਸਦਰ ਦੇ ਅਧਿਕਾਰੀ ਇਨ੍ਹਾਂ ਦੋਵਾਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ।
ਸੂਤਰਾਂ ਮੁਤਾਬਿਕ 2 ਦਿਨ ਪਹਿਲਾਂ ਨਿਊ ਜਵਾਹਰ ਨਗਰ ਦੇ ਇਕ ਸਪਾ ਸੈਂਟਰ ਦੀ ਮਹਿਲਾ ਕਰਮਚਾਰੀ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਕੱਪੜੇ ਬਦਲਣ ਦੀ ਨਗਨ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਗਿਆ। ਉਸ ‘ਤੇ ਲਗਾਤਾਰ ਗਲਤ ਕੰਮ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ।
ਸੂਤਰਾਂ ਮੁਤਾਬਿਕ 2 ਦਿਨ ਤੱਕ ਸ਼ਿਵ ਸੈਨਾ ਆਗੂ ਅਤੇ ਮੁਲਜ਼ਮ ਔਰਤਾਂ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮਹਿਲਾ ਆਪਣੇ ਸਟੈਂਡ ’ਤੇ ਅੜੀ ਰਹੀ। ਇੱਕ ਥਾਣੇ ਵਿੱਚ ਦੋ ਔਰਤਾਂ ਦੀ ਬਹਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਅਖੌਤੀ ਸ਼ਿਵ ਸੈਨਾ ਆਗੂ ਇਸ਼ਾਂਤ ਸ਼ਰਮਾ ਔਰਤ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਹਨ, ਪਰ ਔਰਤ ਆਪਣੇ ਸਾਰੇ ਪੜ੍ਹਦੇ ਖੋਲ੍ਹਦੀ ਵੀ ਸੁਣੀ ਜਾਂਦੀ ਹੈ।
ਅੱਜ ਵੀ ਔਰਤਾਂ ਨੇ ਥਾਣੇ ਦੇ ਬਾਹਰ ਧਰਨਾ ਦਿੱਤਾ। ਮਹਿਲਾ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਨੇਤਾ ਨੇ ਉਸ ਨੂੰ ਚਰਿੱਤਰਹੀਣ ਕਿਹਾ ਤੇ ਕਿਹਾ ਕਿ ਇਸ਼ਾਂਤ ਸ਼ਰਮਾ ਵੀ ਉਸ ਸਪਾ ਸੈਂਟਰ ਦਾ ਹਿੱਸਾ ਹੈ ਜਿਸ ‘ਤੇ ਪੁਲਿਸ ਨੇ ਛਾਪਾ ਮਾਰਿਆ ਸੀ। ਸੂਤਰਾਂ ਮੁਤਾਬਿਕ ਪੁਲਿਸ ਵਲੋਂ ਉਨ੍ਹਾਂ ਦੀ ਗ੍ਰਿਫਤਾਰ ਸੰਬਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ