
ਨਕੋਦਰ ਸਬ-ਡਿਵੀਜ਼ਨ ਦੀ ਪੁਰੇਵਾਲ ਕਾਲੋਨੀ ‘ਚ ਪੁੱਤਰ ਵੱਲੋਂ ਕੀਤੇ ਹਮਲੇ ‘ਚ ਜ਼ਖਮੀ ਹੋਏ ਬਜ਼ੁਰਗ ਪਿਤਾ ਦੀ ਮੌਤ ਹੋ ਗਈ ਹੈ। ਹਰਜੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਨਕੋਦਰ ਤੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨਕੋਦਰ ਪੁਲਿਸ ਨੇ ਹਰਜੀਤ ਸਿੰਘ ਦੇ ਹਮਲਾਵਰ ਪੁੱਤਰ ਸਤਿੰਦਰ ਸਿੰਘ ਉਰਫ਼ ਛਿੰਦਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਆਪਣੇ ਪਿਤਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢਣ ਵਾਲਾ ਕਲਯੁਗੀ ਪੁੱਤਰ ਸਤਿੰਦਰ ਉਰਫ ਛਿੰਦਾ ਹਮਲੇ ਤੋਂ ਬਾਅਦ ਤੋਂ ਫਰਾਰ ਹੈ। ਪੁਲਿਸ ਨੇ ਸਤਿੰਦਰ ਦੀ ਮਾਤਾ ਸੁਖਵਿੰਦਰ ਕੌਰ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ।