EducationJalandhar

DAV ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹੋਈ ਅੰਤਰਰਾਸ਼ਟਰੀ ਪਲੇਸਮੈਂਟ, 32 ਲੱਖ ਰੁਪਏ ਦੇ ਮਿਲਿਆ ਪੈਕੇਜ

ਡੀਏਵੀ ਯੂਨੀਵਰਸਿਟੀ ਜਲੰਧਰ ਦੇ ਦੋ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਪਲੇਸਮੈਂਟ ਹਾਸਲ ਕਰਕੇ ਨਵਾਂ ਕਾਰਨਾਮਾ ਕੀਤਾ ਹੈ। ਸਿਵਲ ਇੰਜਨੀਅਰਿੰਗ ਗ੍ਰੈਜੂਏਟ ਹਰਪ੍ਰਰੀਤ ਕੌਰ ਤੇ ਐੱਮਬੀਏ ਵਿਦਿਆਰਥੀ ਤੁਸ਼ਾਰ ਸ਼ਰਮਾ ਨੂੰ ਅਮਰੀਕਾ ਦੀ ਪ੍ਰਮੁੱਖ ਕੰਪਨੀ ਜੀਟੀਬੀ ਹੋਲਡਿੰਗਜ਼ ਵੱਲੋਂ ਇਹ ਪਲੇਸਮੈਂਟ ਦੀ ਪੇਸ਼ਕਸ਼ ਕੀਤੀ ਗਈ ਹੈ। ਉੱਤਰੀ ਭਾਰਤ ‘ਚ ਇਹ ਵੀ ਪਹਿਲੀ ਵਾਰ ਹੈ ਕਿ ਕਿਸੇ ਐੱਮਬੀਏ ਵਿਦਿਆਰਥੀ ਨੂੰ ਪੜ੍ਹਾਈ ਦੌਰਾਨ ਮਨੁੱਖੀ ਸਰੋਤ ਖੇਤਰ ‘ਚ ਇੰਨਾ ਵੱਡਾ ਤਨਖਾਹ ਦਾ ਪੈਕੇਜ ਮਿਲਿਆ ਹੈ। ਹਰਪ੍ਰਰੀਤ ਕੌਰ ਨਵੰਬਰ ‘ਚ ਸਿਵਲ ਇੰਜੀਨੀਅਰ ਵਜੋਂ ਅਰਮੀਨੀਆ ‘ਚ ਕੰਪਨੀ ਦੇ ਅਭਿਲਾਸ਼ੀ ਸਟੀਲ ਪਲਾਂਟ ਪ੍ਰਰਾਜੈਕਟ ‘ਚ ਸ਼ਾਮਲ ਹੋਵੇਗੀ। ਤੁਸ਼ਾਰ ਸ਼ਰਮਾ ਕੰਪਨੀ ‘ਚ ਸਹਾਇਕ ਐੱਚਆਰ ਵਜੋਂ ਆਪਣੀ ਐੱਮਬੀਏ ਪੂਰੀ ਕਰਨ ਤੋਂ ਬਾਅਦ ਜੂਨ 2024 ‘ਚ ਨੌਕਰੀ ਲਈ ਰਿਪੋਰਟ ਕਰੇਗਾ।

ਡੀਏਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨੋਜ ਕੁਮਾਰ ਨੇ ਕਿਹਾ ਯੂਨੀਵਰਸਿਟੀ ਨੇ ਆਈਆਈਐੱਮ ਅਹਿਮਦਾਬਾਦ ਤੇ ਆਈਆਈਟੀ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੀ ਏ-ਆਈ ਆਧਾਰਤ ਪਲੇਸਮੈਂਟ ਪ੍ਰਣਾਲੀ ਨੂੰ ਅਪਣਾਇਆ ਹੈ। ਡਾ. ਮਨੋਜ ਨੇ ਦੱਸਿਆ ਕਿ ਟੇ੍ਨਿੰਗ ਤੇ ਪਲੇਸਮੈਂਟ ਲਈ ਪਲੇਸਕਾਮ ਨਾਮਕ ਕੰਪਨੀ ਵੱਲੋਂ ਵਿਦਿਆਰਥੀਆਂ ਲਈ ਟੇ੍ਨਿੰਗ ਸੈਸ਼ਨ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਰਿਸੋਰਸ ਪਰਸਨ ਵਿਸ਼ਾਲ ਸੂਦ ਤੇ ਓਮ ਕਨੌਜੀਆ ਨੇ ਵਿਦਿਆਰਥੀਆਂ ਨੂੰ ਪਲੇਸਮੈਂਟ ਦੀ ਸਫਲਤਾ ਲਈ ਤਿਆਰ ਕਰਨ ਲਈ ਸਿਖਲਾਈ ਸੈਸ਼ਨ ਕਰਵਾਏ। ਯੂਨੀਵਰਸਿਟੀ ਦੇ ਪਲੇਸਮੈਂਟ ਅਫਸਰ ਕਿਰਨ ਚੌਧਰੀ ਨੇ ਵਿਦਿਆਰਥੀਆਂ ਦੇ ਪਲੇਸਮੈਂਟ ਪੈਕੇਜਾਂ ‘ਚ ਪ੍ਰਭਾਵਸ਼ਾਲੀ 300 ਫੀਸਦੀ ਵਾਧੇ ਦਾ ਸਿਹਰਾ ਟੈਕਨਾਲੋਜੀ ਤੇ ਐਡਵਾਂਸ ਪ੍ਰਰੀ-ਪਲੇਸਮੈਂਟ ਤਕਨੀਕ ਦੀ ਵਰਤੋਂ ਨੂੰ ਦਿੱਤਾ।

Leave a Reply

Your email address will not be published. Required fields are marked *

Back to top button