ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਖੁੱਲ੍ਹਰ ਦੀ ਅਗਵਾਈ ‘ਚ ਲੁੱਟਾਂ-ਖੋਹਾਂ ਤੇ ਚੋਰੀਆਂ ਨੂੰ ਠੱਲ੍ਹ ਪਾਉਣ ਲਈADCP ਨੂੰ ਮੰਗ ਪੱਤਰ

ਏਡੀਸੀਪੀ ਅਦਿਤਿਆ ਕੁਮਾਰ ਨੂੰ ਮਿਲ ਕੇ ਡੀਸੀ ਮਾਰਕੀਟ ਐਸੋਸੀਏਸ਼ਨ ਦੇ ਦੁਕਾਨਦਾਰਾਂ ਵੱਲੋਂ ਰੋਜ਼ਾਨਾ ਹੋ ਰਹੀਆਂ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾੳਣ ਲਈ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਖੁੱਲ੍ਹਰ ਦੀ ਅਗਵਾਈ ਹੇਠ ਮਿਲੇ ਵਫ਼ਦ ਨੇ ਏਡੀਸੀਪੀ ਨੂੰ ਜਾਣਕਾਰੀ ਦਿੱਤੀ ਕਿ ਮਾਰਕੀਟ ਦੇ ਦੁਕਾਨਦਾਰ ਤੇ ਮੈਂਬਰ ਦਿਨ ਭਰ ਦਹਿਸ਼ਤ ਦੇ ਮਾਹੌਲ ‘ਚ ਕੰਮ ਕਰ ਰਹੇ ਹਨ। ਪਰਿਵਾਰਕ ਮੈਂਬਰ ਵੀ ਉਨ੍ਹਾਂ ਦੀ ਸੁਰੱਖਿਆ ਲਈ ਬਹੁਤ ਚਿੰਤਤ ਹਨ। ਘਟਨਾਵਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਕਮਲ ਇਲੈਕਟੋ੍ਨਿਕ ਤੋਂ ਫਰਾਟਾ ਪੱਖਾ, ਗੀਜ਼ਰ ਤੇ ਬੈਟਰੀ ਚੋਰੀ ਹੋ ਗਈ ਸੀ। ਕਪੂਰ ਟੈਲੀਕਾਮ ‘ਚ 2 ਵਾਰ ਚੋਰੀਆਂ ਹੋਈਆਂ, ਜਿਨ੍ਹਾਂ ‘ਚ ਲੱਖਾਂ ਦੀ ਨਕਦੀ ਤੇ ਮੋਬਾਈਲ ਫੋਨ ਲੈ ਗਏ। ਸਾਈਂ ਗਲਾਸ ‘ਚੋਂ ਏਸੀ ਚੋਰੀ ਹੋਇਆ। ਮਹਿਤਾ ਕੁਲੈਕਸ਼ਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਿਆ। ਪ੍ਰਮੋਦ ਵੈਜੀਟੇਬਲ ਸ਼ਾਪ ‘ਤੇ ਤਿੰਨ ਵਾਰ ਲੁੱਟ ਹੋਈ ਜਿਸ ਦੌਰਾਨ ਲੁਟੇਰੇ ਮੋਬਾਈਲ ਤੇ ਨਕਦੀ ਲੈ ਗਏ। ਲਾਲ ਵੈਜੀਟੇਬਲ ਸ਼ਾਪ ‘ਤੇ ਗਾਹਕ ਦੀ ਨਕਦੀ ਤੇ ਮੋਬਾਈਲ ਲੁੱਟ ਲਿਆ। ਿਢੱਲੋਂ ਸਵੀਟ ਸ਼ਾਪ ਦੇ ਮਾਲਕ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਲੜਕੀ ਦਾ ਮੋਬਾਈਲ ਲੁੱਟ ਲਿਆ। ਨੰਗਲੀ ਰੀਅਲ ਅਸਟੇਟ ਤੋਂ ਲੈਂਟਰ ਸ਼ੀਟਾਂ ਤੇ ਬਿਜਲੀ ਦੀਆਂ ਤਾਰਾਂ ਚੋਰੀ ਹੋ ਗਈਆਂ। ਮਾਨ ਬੈਟਰੀ ‘ਚੋਂ ਬੈਟਰੀਆਂ ਚੋਰੀ ਤੋਂ ਇਲਾਵਾ ਬਚਨ ਦਾਸ ਉਪ ਪ੍ਰਧਾਨ ਸ੍ਰੀ ਸਤਿਗਰੂ ਰਵਿਦਾਸ ਮੰਦਰ ਤੋਂ ਮੋਬਾਈਲ ਦੀ ਲੁੱਟ ਤੇ ਹੋਰ ਵਾਰਦਾਤਾਂ ‘ਤੇ ਪੁਲਿਸ ਨੇ ਗੰਭੀਰਤਾ ਨਾਲ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਕੋਈ ਵੀ ਮੁਲਜ਼ਮ ਗਿ੍ਫ਼ਤਾਰ ਨਹੀਂ ਹੋ ਸਕਿਆ ਤੇ ਨਾ ਹੀ ਕੋਈ ਵਾਰਦਾਤ ਹੱਲ ਹੋਈ ਹੈ। ਉਨ੍ਹਾਂ ਵੱਲੋਂ ਇਸ ਸਬੰਧੀ ਬਹੁਤ ਸ਼ਿਕਾਇਤਾਂ ਥਾਣਾ ਬਸਤੀ ਬਾਵਾ ਖੇਲ ‘ਚ ਦਿੱਤੀਆਂ ਜਾ ਚੁੱਕੀਆਂ ਹਨ। ਬਜਾਏ ਇਸ ਦੇ ਸ਼ਿਕਾਇਤਾਂ ‘ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਲਟ ਮੁਲਜ਼ਮ ਦੁਕਾਨਦਾਰਾਂ ਨੂੰ ਧਮਕਾਉਂਦੇ ਹਨ। ਦੁਕਾਨਦਾਰਾਂ ਨੇ ਜਦੋਂ ਇਸ ਸਬੰਧੀ ਥਾਣਾ ਮੁਖੀ ਨੂੰ ਸ਼ਿਕਾਇਤ ਦਿੱਤੀ ਤਾਂ ਉਨ੍ਹਾਂ ਵੱਲੋਂ ਕੋਈ ਮਦਦ ਕਰਨ ਦੀ ਬਜਾਏ, ਸ਼ਿਕਾਇਤ ਕਰਤਾਵਾਂ ਨੂੰ ਹੀ ਧਮਕਾਇਆ ਗਿਆ। ਇਸ ਤੋਂ ਬਾਅਦ ਵੀ ਮਾਰਕੀਟ ‘ਚ ਦੋ ਵਾਰ ਲੁੱਟ ਹੋ ਗਈ। ਮਿਤੀ 2-9-2023 ਦੀ ਰਾਤ ਸ਼ਰੇਆਮ ਮਾਰਕੀਟ ਦੇ ਮੈਂਬਰ ਜੀਐੱਸ ਮੈਡੀਕਲ ਸਟੋਰ ਦੇ ਮਾਲਕ ‘ਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਤਿੰਨ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਲੱਖਾਂ ਰੁਪਏ ਲੁੱਟ ਕੇ ਲੈ ਗਏ। ਮੁਲਾਜ਼ਮਾਂ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਜਲਦ ਹੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲੈਣਗੇ








