
ਕਾਂਗਰਸ ਨੂੰ ਛੱਡ ਬੀਜੇਪੀ ‘ਚ ਸ਼ਾਮਿਲ ਹੋਣ ਵਾਲੀ ਮਹਿਲਾ ਨੇਤਾ ਨਮੀਸ਼ਾ ਮਹਿਤਾ ਖਿਲਾਫ ਕਰਦਿਆਂ ਪਾਰਟੀ ਨੇ ਨਮੀਸ਼ਾ ਮਹਿਤਾ ਨੂੰ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਬਾਹਰ ਦਾ ਰਸਤਾ ਦਿਖਾ ਹੈ। ਬੀਤੇ ਦਿਨੀਂ ਹੁਸ਼ਿਆਰਪੁਰ ਦੇ ਧੋਬੀਘਾਟ ਚੌਂਕ ਦੇ ਨਜਦੀਕ ਕੌਰ ਕਮੇਟੀ ਦੀ ਮੀਟਿੰਗ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਨਾਲ ਆਪਣੇ ਇੱਕ ਸਮਰਥਕ ਵੱਲੋਂ ਬਤਮੀਜ਼ੀ ਕਰਵਾਈ ਗਈ ਅਤੇ ਇੱਕ ਭਾਜਪਾ ਨੇਤਾ ਦੇ ਥਾਪੜ ਵੀ ਮਾਰਿਆ, ਗਾਲਾਂ ਵੀ ਕੱਢੀਆਂ ਅਤੇ ਇਹ ਸਾਰੀ ਘਟਨਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਭਾਰੀ ਮੋਹਨ ਲਾਲ ਸੇਠੀ ਦੇ ਸਾਹਮਣੇ ਵਾਪਰੀ।

ਇਸ ਗੱਲ ਦੀ ਪੁਸ਼ਟੀ ਕਰਦਿਆਂ ਬੀਜੇਪੀ ਪੰਜਾਬ ਦੇ ਜਨਰਲ ਸੈਕਟਰੀ ਜੀਵਨ ਗੁਪਤਾ ਨੇ ਕਿਹਾ ਕਿਹਾ ਕਿ ਨਮੀਸ਼ਾ ਮਹਿਤਾ ਅਤੇ 3 ਹੋਰਾ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।







