EducationJalandhar

ਡਾ. ਜਸਪਾਲ ਸਿੰਘ ਨੇ ਲਾਇਲਪੁਰ ਖ਼ਾਲਸਾ ਕਾਲਜ ਦੇ ਪਿੰ੍ਸੀਪਲ ਵਜੋਂ ਸੰਭਾਲਿਆ ਅਹੁਦਾ

ਜਲੰਧਰ/ ਚਾਹਲ

ਉੱਘੇ ਖੇਡ ਤੇ ਸਿੱਖਿਆ ਸ਼ਾਸਤਰੀ ਡਾ. ਜਸਪਾਲ ਸਿੰਘ ਨੇ ਲਾਇਲਪੁਰ ਖ਼ਾਲਸਾ ਕਾਲਜ ਦੇ ਪਿੰ੍ਸੀਪਲ ਵਜੋਂ ਅਹੁਦਾ ਸੰਭਾਲਿਆ। ਇਸ ਮੌਕੇ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਬਲਬੀਰ ਕੌਰ, ਪੋ੍. ਸੁਖਬੀਰ ਸਿੰਘ ਚੱਠਾ ਡਾਇਰੈਕਟਰ ਅਕੈਡਮਿਕ ਅਫੇਅਰਸ, ਟੈਕਲੀਨਕਲ ਕੈਂਪਸ, ਪੋ੍. ਜਸਰੀਨ ਕੌਰ ਵਾਈਸ-ਪਿੰ੍ਸੀਪਲ, ਸਮੂਹ ਅਧਿਆਪਨ ਵਿਭਾਗਾਂ ਦੇ ਮੁਖੀਆਂ, ਅਧਿਆਪਕ ਤੇ ਨਾਨ-ਟੀਚਿੰਗ ਸਟਾਫ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਬਲਬੀਰ ਕੌਰ ਨੇ ਇਸ ਮੌਕੇ ਉਨ੍ਹਾਂ ਨੂੰ ਚੇਅਰ ‘ਤੇ ਬਿਠਾਉਂਦਿਆਂ ਆਸ ਪ੍ਰਗਟਾਈ ਕਿ ਉਹ ਕਾਲਜ ਦੇ ਸ਼ਾਨਮੱਤੇ ਪ੍ਰਰਾਪਤੀਆਂ ਦੇ ਇਤਿਹਾਸ ਨੂੰ ਬਰਕਰਾਰ ਰੱਖਣਗੇ। ਉਨ੍ਹਾਂ ਡਾ. ਜਸਪਾਲ ਸਿੰਘ ‘ਤੇ ਬਤੌਰ ਪਿੰ੍ਸੀਪਲ ਭਰੋਸਾ ਜਤਾਉਂਦਿਆਂ ਕਿਹਾ ਕਿ ਕਾਲਜ ਦੇ ਸਰਬਪੱਖੀ ਵਿਕਾਸ ਵਿਚ ਉਹ ਵਡਮੁੱਲੀ ਭੂਮਿਕਾ ਨਿਭਾਉਣਗੇ।

Leave a Reply

Your email address will not be published. Required fields are marked *

Back to top button