ਭਾਈ ਗੁਰਪ੍ਰੀਤ ਸਿੰਘ ਲਾਂਡਰਾ ਦਾ ਢਾਡੀ ਜਥਾ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਫਿਰੋਜ ਖਾਨ, ਹਸਨ ਮਾਣਕ ,ਕੰਠ ਕਲੇਰ ਅਤੇ ਰਵਿੰਦਰ ਗਰੇਵਾਲ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੇ
ਜਲੰਧਰ / ਐਸ ਐਸ ਚਾਹਲ
ਜਲੰਧਰ ਦੇ ਨੇੜਲੇ ਪਿੰਡ ਬੱਲ ਜ਼ਿਲਾ ਜਲੰਧਰ ਵਿਖੇ ਗੁਰੂਦੁਆਰਾ ਬਾਬਾ ਭਾਗੋ ਜੀ ਦਾ ਵਿਸ਼ਾਲ ਸਲਾਨਾ ਜੋੜ ਮੇਲਾ 29 ਸਤੰਬਰ ਦਿਨ ਸ਼ੁੱਕਰਵਾਰ ‘ਨੂੰ ਗੁਰਦੁਆਰਾ ਬਾਬਾ ਭਾਗੋ ਜੀ ਪ੍ਰਬੰਧਕ ਟਰੱਸਟ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ ਰਣਬੀਰ ਸਿੰਘ ਬਲ ਨੇ ਦਸਿਆ ਕਿ ਗੁਰੂਦੁਆਰਾ ਬਾਬਾ ਭਾਗੋ ਜੀ ਦਾ ਵਿਸ਼ਾਲ ਸਲਾਨਾ ਜੋੜ ਮੇਲੇ ਦੌਰਾਨ 27 ਸਤੰਬਰ ਨੂੰ ਭਾਈ ਸ਼ੋਕੀਨ ਸਿੰਘ ਹਜੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ 6.30 ਵਜੇ ਤੋਂ 7.30 ਵਜੇ ਤੱਕ, ਮਿਤੀ 28 ਸਤੰਬਰ ਨੂੰ ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ 6.30 ਵਜੇ ਤੋਂ 7.30 ਵਜੇ ਤੱਕ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੇ ਅਤੇ 29 ਸਤੰਬਰ ਦਿਨ ਸ਼ੁੱਕਰਵਾਰ ‘ਨੂੰ ਸ਼੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ 10.30 ਤੋਂ 11.30 ਤੱਕ ਕੀਰਤਨ ਰਾਹੀਂ ਗੁਰੂ ਜੱਸ ਸਰਵਣ ਕਰਾਉਣਗੇ।
ਉਨ੍ਹਾਂ ਦਸਿਆ ਕਿ ਉਪਰੰਤ ਖੁੱਲ੍ਹੇ ਪੰਡਾਲ ਵਿਚ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਦਾ ਢਾਡੀ ਜਥਾ ਫਿਰ ਉਘੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ , ਫਿਰੋਜ ਖਾਨ, ਹਸਨ ਮਾਣਕ ,ਕੰਠ ਕਲੇਰ ਅਤੇ ਰਵਿੰਦਰ ਗਰੇਵਾਲ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ।
Read Next
12 hours ago
ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਸੰਬੰਧੀ ਨਵੀਂ ਅਪਡੇਟ ਇਸ ਦਿਨ ਤੋਂ ਹੋਣਗੀਆਂ…?
15 hours ago
ਆਪ ਸਰਕਾਰ ਵਲੋਂ ਜਲੰਧਰ ਦੇ ‘ਆਪ’ ਵਿਧਾਇਕ ਨੂੰ ਵੱਡਾ ਝਟਕਾ, ਜਾਣੋ ਕੀ ਹੈ ਵਜ੍ਹਾ
1 day ago
ਮਜੀਠੇ ਮਾਮਲੇ ਚ ਮੋੜ; ਸ਼ਰਾਬ ਦਾ ਠੇਕੇਦਾਰ ਆਮ ਆਦਮੀ ਪਾਰਟੀ ਦਾ ਨਜ਼ਦੀਕੀ?
1 day ago
PM ਮੋਦੀ ਜਲੰਧਰ ‘ਚ ਆਦਮਪੁਰ ਏਅਰਬੇਸ ਕਿਉਂ ਪਹੁੰਚੇ? ਜਾਣੋ ਅੰਦਰਲੀ ਕਹਾਣੀ, ਦੇਖੋ ਵੀਡੀਓ !
2 days ago
ਪੁਲਿਸ ਵੱਲੋਂ ਜਲੰਧਰ ਦੇ ਦਰਜਨਾਂ ਸੱਟੇਬਾਜ਼ਾਂ ਵਿਰੁੱਧ FIR ਦਰਜ, 32 ਲੋਕ ਗ੍ਰਿਫ਼ਤਾਰ
2 days ago
ਸ਼ਿੰਦਰਪਾਲ ਸਿੰਘ ਚਾਹਲ ਸੀ.ਪੱਤਰਕਾਰ ਬਣੇ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਦੁਆਬਾ ਜੋਨ ਦੇ ਪ੍ਰਧਾਨ
2 days ago
जालंधर वासियों ने दी रेल रोको आंदोलन की चेतावनी, जानें ❗
3 days ago
ਹਮਲਾ ਕਰਨ ਉਪਰੰਤ ਪਾਕਿਸਤਾਨ ਵੱਲੋਂ ਰਾਫ਼ੇਲ ਸਮੇਤ ਭਾਰਤੀ 5ਜਹਾਜ ਡੇਗਣ ਦਾ ਜਵਾਬ ਕਿਉਂ ਨਹੀਂ ਮਿਲਿਆ ਪ੍ਰੈਸ ਮਿਲਣੀ ਵਿੱਚ ❗
3 days ago
ਹਾਲੇ ਖ਼ਤਮ ਨਹੀਂ ਹੋਇਆ ਅਪ੍ਰੇਸ਼ਨ ਸਿੰਦੂਰ? ਪ੍ਰਧਾਨ ਮੰਤਰੀ ਨਾਲ ਮੀਟਿੰਗ ਬਾਅਦ ਆਇਆ ਮੈਸਜ ❗
4 days ago
NRI ਸਭਾ ਪੰਜਾਬ ਪ੍ਰਵਾਸੀ ਪੰਜਾਬੀਆ ਦੇ ਹਰ ਮਸਲੇ ਨੂੰ ਹੱਲ ਕਰਨ ਲਈ ਸਦਾ ਹੀ ਤੱਤਪਰ-ਪ੍ਰਧਾਨ NRI ਸਭਾ ਪੰਜਾਬ
Back to top button