ਨਿਊਜ਼ਕਲਿੱਕ ਮਾਮਲਾ: ਭਾਰਤ ‘ਚ ਪ੍ਰੈੱਸ ਦੀ ਅਜ਼ਾਦੀ ਬਾਰੇ ਚਿੰਤਾ ਅਤੇ ਸਵਾਲ ? ਦੇਸ਼ ਭਰ ‘ਚ ਪੱਤਰਕਾਰ ਭਾਈਚਾਰੇ ਵਲੋਂ ਮੁਜਾਹਰੇ

ਨਿਊਜ਼ ਪੋਰਟਲ ਨਿਊਜ਼ਕਲਿੱਕ ਦੇ ਸੰਪਾਦਕ , ਅਦਾਰੇ ‘ਨਿਊਜ਼ਕਲਿੱਕ’ ਨਾਲ ਸੰਬੰਧਿਤ ਪੱਤਰਕਾਰਾਂ ਦੇ ਘਰਾਂ ‘ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੀ ਛਾਪੇਮਾਰੀ ਅਤੇ ਦੋ ਜਣਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ ਵਿੱਚ ਪ੍ਰੈੱਸ ਦੀ ਅਜ਼ਾਦੀ ਬਾਰੇ ਚਿੰਤਾ ਮੁੜ ਤੋਂ ਉੱਭਰ ਕੇ ਸਾਹਮਣੇ ਆਈ ਹੈ।ਬੁੱਧਵਾਰ ਨੂੰ ਨਿਊਜ਼ਕਲਿੱਕ ਦੇ ਮੋਢੀ ਅਤੇ ਪ੍ਰਧਾਨ ਸੰਪਾਦਕ ਪ੍ਰਬੀਰ ਪੁਰਕਾਯਸਥ ਅਤੇ ਐਚ.ਆਰ. ਵਿਭਾਗ ਦੇ ਮੁੱਖੀ ਅਮਿਤ ਚੱਕਰਵਰਤੀ ਨੂੰ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਨ੍ਹਾਂ ਦੋਵਾਂ ਨੂੰ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ (ਯੂਏਪੀਏ) ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਯੂਏਪੀਏ ਇੱਕ ਅੱਤਵਾਦ-ਵਿਰੋਧੀ ਕਾਨੂੰਨ ਹੈ ਅਤੇ ਇਸਦੇ ਤਹਿਤ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਮਿਲਣਾ ਬੇਹੱਦ ਮੁਸ਼ਕਿਲ ਹੈ।
ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਦਿੱਲੀ ਪੁਲਿਸ ਦਾ ਇਕਨਾਮਿਕ ਔਫੈਂਸਿਸਜ਼ ਵਿੰਗ ਪਹਿਲਾਂ ਹੀ ਨਿਊਜ਼ਕਲਿੱਕ ਦੇ ਖਿਲਾਫ਼ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੇ ਸਨ। ਨਿਊਜ਼ਕਲਿੱਕ ਦੇ ਪ੍ਰਧਾਨ ਸੰਪਾਦਕ ਪ੍ਰਬੀਰ ਪੁਰਾਕਾਯਸਥ ਨੇ ਇਨ੍ਹਾਂ ਮਾਮਲਿਆਂ ਵਿੱਚ ਕਾਰਵਾਈ ਖ਼ਿਲਾਫ਼ ਅਦਾਲਤ ਤੋਂ ਅੰਤਰਿਮ ਰੋਕ ਲੈ ਲਈ ਸੀ।
ਹੁਣ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਕੀ ਨਿਊਜ਼ਕਲਿੱਕ ਨਾਲ ਜੁੜੇ ਪੱਤਰਕਾਰਾਂ ਦੇ ਖ਼ਿਲਾਫ਼ ਯੂਏਪੀਏ ਦੀਆਂ ਧਾਰਾਵਾਂ ਇਸ ਲਈ ਲਾਈਆਂ ਜਾ ਰਹੀਆਂ ਹਨ








