
ਬੈਂਗਲੁਰੂ ‘ਚ ਇਕ ਦਰਦਨਾਕ ਹਾਦਸਾ ਵਾਪਰਿਆ। ਦਰਅਸਲ, ਬੈਂਗਲੁਰੂ ਦੇ ਬਾਹਰਵਾਰ ਇਲਾਕੇ ਅੱਟੀਬੇਲੇ ਵਿੱਚ ਇੱਕ ਪਟਾਕਿਆਂ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 11 ਲੋਕ ਜ਼ਿੰਦਾ ਸੜ ਗਏ। ਇਹ ਅੱਗ ਇੰਨੀ ਭਿਆਨਕ ਸੀ ਕਿ ਪਟਾਕਿਆਂ ਦੇ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਚਸ਼ਮਦੀਦਾਂ ਅਨੁਸਾਰ ਕੈਂਟਰ ਗੱਡੀ ਵਿੱਚੋਂ ਪਟਾਕਿਆਂ ਦੇ ਡੱਬੇ ਉਤਾਰਦੇ ਸਮੇਂ ਬਾਲਾਜੀ ਕਰੈਕਰਜ਼ ਦੁਕਾਨ ਨੂੰ ਅੱਗ ਲੱਗ ਗਈ।
ਇਸ ਤੋਂ ਬਾਅਦ ਅੱਗ ਨੇ ਦੁਕਾਨ ਅਤੇ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਹਾਲਾਂਕਿ ਜਦੋਂ ਤੱਕ ਬਚਾਅ ਕਰਮਚਾਰੀ ਮੌਕੇ ਉਤੇ ਪਹੁੰਚੇ, ਉਦੋਂ ਤੱਕ ਭਿਆਨਕ ਅੱਗ ‘ਚ 11 ਲੋਕਾਂ ਦੀ ਮੌਤ ਹੋ ਚੁੱਕੀ ਸੀ।







