IndiaPunjab

ਕੈਨੇਡਾ ‘ਚ ਪੰਜਾਬੀ ਨੌਜਵਾਨ ਨੇ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਤੁਰਤ ਬਾਅਦ ਸਾਰੀਆਂ ਹੱਦਾਂ ਕੀਤੀਆਂ ਪਾਰ

ਕੈਨੇਡਾ ਵਿਚ ਪੰਜਾਬੀ ਨੌਜਵਾਨ ਨੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਜਦੋਂ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਤੁਰਤ ਬਾਅਦ ਕਥਿਤ ਤੌਰ ‘ਤੇ ਕਾਰ ਖੋਹਣ ਦਾ ਯਤਨ ਕੀਤਾ ਅਤੇ ਇਕ ਟਰੱਕ ਚੋਰੀ ਕਰ ਲਿਆ। ਯਾਰਕ ਰੀਜਨਲ ਪੁਲਿਸ ਵੱਲੋਂ ਨੌਜਵਾਨ ਦੀ ਸ਼ਨਾਖਤ 21 ਸਾਲ ਦੇ ਨਵਜੋਤ ਸਿੰਘ ਵਜੋਂ ਕੀਤੀ ਗਈ ਹੈ।

ਪੁਲਿਸ ਨੇ ਦੱਸਿਆ ਕਿ ਨਿਊ ਮਾਰਕਿਟ ਦੇ ਮਕੈਫਰੀ ਰੋਡ ਅਤੇ ਈਗਲ ਸਟ੍ਰੀਟ ਵੈਸਟ ਇਲਾਕੇ ਵਿਚ ਕਾਰ ਖੋਹਣ ਦੇ ਯਤਨ ਦੀ ਇਤਲਾਹ ਮਿਲੀ। ਪੁਲਿਸ ਮੁਤਾਬਕ ਸ਼ੱਕੀ ਇਕ ਘਰ ਦੇ ਡਰਾਈਵ ਵੇਅ ਵਿਚ ਟਹਿਲ ਰਹੀ ਔਰਤ ਕੋਲ ਗਿਆ ਅਤੇ ਉਸਨੂੰ ਡਰਾਉਂਦਿਆਂ ਕਾਰ ਦੀਆਂ ਚਾਬੀਆਂ ਮੰਗੀਆਂ। ਔਰਤ ਨੇ ਸਾਫ ਨਾਂਹ ਕਰ ਦਿਤੀ ਅਤੇ ਪੁਲਿਸ ਨੂੰ ਫੋਨ ਕਰ ਦਿਤਾ। ਇਸੇ ਦੌਰਾਨ ਸ਼ੱਕੀ ਉਥੋਂ ਫਰਾਰ ਹੋ ਗਿਆ। ਪੁਲਿਸ ਨੇ ਅੱਗੇ ਕਿਹਾ ਕਿ ਇਸ ਮਗਰੋਂ ਸ਼ੱਕੀ ਨੂੰ ਇਕ ਲੈਂਡਸਕੇਪਿੰਗਟ ਟਰੱਕ ਮਿਲਿਆ ਜਿਸ ਨੂੰ ਚੋਰੀ ਕਰ ਕੇ ਫਰਾਰ ਹੋ ਗਿਆ। ਪੁਲਿਸ ਅਫਸਰਾਂ ਨੇ ਸਰਗਰਮੀ ਨਾਲ ਭਾਲ ਕਰਦਿਆਂ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਟਰੱਕ ਨਾਲ ਪੁਲਿਸ ਦੀਆਂ ਕਈ ਗੱਡੀਆਂ ਭੰਨ ਦਿਤੀਆਂ। ਆਖਰਕਾਰ ਟਰੱਕ ਨੂੰ ਰੋਕਣ ਵਿਚ ਸਫਲਤਾ ਮਿਲੀ ਅਤੇ ਕਿਸੇ ਨੂੰ ਕੋਈ ਸੱਟ ਨਾ ਵੱਜੀ।

ਜਾਂਚਕਰਤਾਵਾਂ ਨੇ ਦੱਸਿਆ ਕਿ ਵਾਰਦਾਤ ਤੋਂ ਕੁਝ ਘੰਟੇ ਪਹਿਲਾਂ ਹੀ ਸ਼ੱਕੀ ਨੂੰ ਕਿਸੇ ਮਾਮਲੇ ਤਹਿਤ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ। ਉਹ ਨਿਊ ਮਾਰਕਿਟ ਦੀ ਅਦਾਲਤ ਵਿਚੋਂ ਬਾਹਰ ਆਇਆ ਅਤੇ ਸਭ ਤੋਂ ਪਹਿਲਾਂ ਕਾਰ ਖੋਹਣ ਦਾ ਯਤਨ ਕੀਤਾ ਅਤੇ ਫਿਰ ਟਰੱਕ ਚੋਰੀ ਕਰ ਕੇ ਫਰਾਰ ਹੋਇਆ। ਪੁਲਿਸ ਵੱਲੋਂ ਨਵਜੋਤ ਸਿੰਘ ਵਿਰੁੱਧ ਲੁੱਟ ਅਤੇ ਮੋਟਰ ਵ੍ਹੀਹਕਲ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

ਕੈਨੇਡਾ ‘ਚ 2 ਹੋਰ ਸਿੱਖਾਂ ਦੀ ਜਾਨ ਨੂੰ ਖਤਰਾ

ਹਰਦੀਪ ਸਿੰਘ ਨਿੱਜਰ ਕਤਲਕਾਂਡ ਮਗਰੋਂ ਦੋ ਹੋਰ ਕੈਨੇਡੀਅਨ ਸਿੱਖਾਂ ਦੀ ਜਾਨ ਖਤਰੇ ਵਿਚ ਦੱਸੀ ਜਾ ਰਹੀ ਹੈ। ‘ਦਾ ਟੈਲੀਗ੍ਰਾਫ’ ਦੀ ਰਿਪੋਰਟ ਮੁਤਾਬਕ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਦੋਹਾਂ ਸਿੱਖਾਂ ਨੂੰ ਆਪਣਾ ਘਰ ਛੱਡ ਕੇ ਕਿਤੇ ਹੋਰ ਰਹਿਣ ਦੀ ਹਦਾਇਤ ਦਿਤੀ ਗਈ ਕਿਉਂਕਿ ਉਨ੍ਹਾਂ ਦੀ ਘਰ ਵਿਚ ਮੌਜੂਦਗੀ ਕਾਰਨ ਉਨ੍ਹਾਂ ਦੇ ਪਰਵਾਰ ‘ਤੇ ਹਮਲਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ।

ਚਿਤਾਵਨੀ ਮਿਲਣ ‘ਤੇ ਦੋਵੇਂ ਸਿੱਖ ਆਪਣੇ ਪਰਵਾਰਾਂ ਤੋਂ ਵੱਖ ਹੋ ਗਏ ਹਨ। ਦੂਜੇ ਪਾਸੇ ਹਰਦੀਪ ਸਿੰਘ ਨਿੱਜਰ ਕਤਲਕਾਂਡ ਪਿੱਛੇ ਚੀਨ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਇੰਡੀਪੈਂਡੈਂਟ ਬਲੌਗਰ ਜੈਨੀਫਰ ਜ਼ੈਂਗ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਮੁਲਕਾਂ ਅਤੇ ਭਾਰਤ ਵਿਚਾਲੇ ਟਕਰਾਅ ਪੈਦਾ ਕਰਨ ਦੀ ਸਾਜ਼ਿਸ਼ ਤਹਿਤ ਚਾਇਨੀਜ਼ ਕਮਿਊਨਿਸਟ ਪਾਰਟੀ ਦੇ ਏਜੰਟਾਂ ਵੱਲੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਵਾਇਆ ਗਿਆ। ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ‘ਤੇ ਅਪਲੋਡ ਕੀਤੀ ਵੀਡੀਓ ਵਿਚ ਜੈਨੀਫਰ ਜ਼ੈਂਗ ਨੇ ਕੈਨੇਡਾ ਰਹਿੰਦੇ ਆਪਣੇ ਇਕ ਸਾਥੀ ਲਾਓ ਡੈਂਗ ਦੀ ਹਵਾਲੇ ਨਾਲ ਕਿਹਾ ਹੈ ਕਿ ਬੀਤੇ ਜੂਨ ਮਹੀਨੇ ਦੇ ਸ਼ੁਰੂ ਵਿਚ ਲਾਂਬੂ ਲਾਉਣ ਦੀ ਯੋਜਨਾ ਸ਼ੁਰੂ ਕਰਦਿਆਂ ਚਾਇਨੀਜ਼ ਕਮਿਊਨਿਸਟ ਪਾਰਟੀ ਵੱਲੋਂ ਆਪਣੇ ਇਕ ਉਚ ਅਧਿਕਾਰੀ ਨੂੰ ਅਮਰੀਕਾ ਦਸ ਸਿਐਟਲ ਸ਼ਹਿਰ ਭੇਜਿਆ ਗਿਆ ਜਿਥੇ ਇਕ ਗੁਪਤ ਮੀਟਿੰਗ ਹੋਈ। ਮੀਟਿੰਗ ਦਾ ਮੁੱਖ ਮਕਸਦ ਭਾਰਤ ਅਤੇ ਪੱਛਮੀ ਮੁਲਕਾਂ ਵਿਚਾਲੇ ਰਿਸ਼ਤਿਆਂ ਨੂੰ ਖੇਰੂੰ-ਖੇਰੂੰ ਕਰਨਾ ਸੀ।

Leave a Reply

Your email address will not be published. Required fields are marked *

Back to top button