Jalandhar

ਜਲੰਧਰ ‘ਚ 2 ਕੁੜੀਆਂ ਅਗਵਾ ਨਹੀਂ ਹੋਈਆ ਸਗੋਂ ਘਰੋਂ ਭੱਜੀਆਂ ਸਨ ਦੋਵੇਂ ਸਹੇਲੀਆਂ

ਜਲੰਧਰ ਥਾਣਾ ਬਸਤੀ ਬਾਵਾ ਖੇਲ ਦੀ ਹੱਦ ‘ਚ ਪੈਂਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ‘ਚ ਬੀਤੀ ਰਾਤ ੳਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਕੁੜੀਆਂ ਦੇ ਹੋਣ ਦੀ ਖ਼ਬਰ ਫੈਲ ਗਈ। ਕੁੜੀਆਂ ਦੇ ਪਰਿਵਾਰਾਂ ਨੇ ਪੁਲਿਸ ਨੂੰ ਕੁੜੀਆਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ, ਤਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਦੇ ਉੱਚ ਅਧਿਕਾਰੀ ਆਪ ਸਾਰੀ ਰਾਤ ਕੁੜੀਆਂ ਦੀ ਭਾਲ ਲਈ ਪੁਲਿਸ ਪਾਰਟੀਆਂ ਨੂੰ ਵੱਖ-ਵੱਖ ਖੇਤਰਾਂ ‘ਚ ਭੇਜਦੇ ਰਹੇ। ਆਖਿਰ ਸਵੇਰੇ ਦੋਵੇਂ ਕੁੜੀਆਂ ਸਿਟੀ ਰੇਲਵੇ ਸਟੇਸ਼ਨ ਤੋਂ ਮਿਲੀਆਂ।

ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਰਾਜੇਸ਼ ਕੁਮਾਰ ਠਾਕੁਰ ਨੇ ਦੱਸਿਆ ਕਿ ਮੁਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਪੂਜਾ ਤੇ ਪਿ੍ਰਆ ਨਾਂ ਦੀਆਂ ਦੋਵੇਂ ਸਹੇਲੀਆਂ ਹਨ। ਪੂਜਾ ਵਿਆਹੀ ਹੋਈ ਹੈ, ਜੋ ਮਨੀਲਾ ‘ਚ ਆਪਣੇ ਪਤੀ ਦੇ ਨਾਲ ਰਹਿੰਦੀ ਹੈ। ਉਹ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਆਈ ਸੀ। ੳਸ ਦੇ ਗੁਆਂਢ ‘ਚ ਹੀ ਰਹਿੰਦੀ ਪਿ੍ਰਆ ਦਾ ਵੀ ਵਿਆਹ ਹੋਣ ਵਾਲਾ ਹੈ। ਦੋਵੇਂ ਕੁੜੀਆਂ ਪਰਿਵਾਰਕ ਪੇ੍ਸ਼ਾਨੀਆਂ ‘ਚ ਿਘਰੀਆਂ ਹੋਈਆਂ ਸਨ। ਪੂਜਾ ਅਨੁਸਾਰ ਉਸ ਨਾਲ ਉਸ ਦੇ ਪਤੀ ਦਾ ਵਿਹਾਰ ਠੀਕ ਨਹੀਂ ਹੈ, ਜਿਸ ਕਰ ਕੇ ਉਹ ਦਿਮਾਗਡੀ ਤੌਰ ‘ਤੇ ਪਰੇਸ਼ਾਨ ਸੀ, ਜਦਕਿ ਪਿ੍ਰਆ ਨੇ ਦੱਸਿਆ ਕਿ ਜਿਸ ਮੁੰਡੇ ਨਾਲ ਉਸ ਦੀ ਮੰਗਣੀ ਹੋਈ ਹੈ, ਪਰਿਵਾਰਕ ਮੈਂਬਰ ਉਸ ਨਾਲ ਉਸ ਦਾ ਵਿਆਹ ਨਹੀਂ ਕਰਨਾ ਚਾਹੁੰਦੇ। ਦੋਵੇਂ ਕੁੜੀਆਂ ਨੇ ਆਪਸ ‘ਚ ਆਪਣੀਆਂ ਪੇ੍ਸ਼ਾਨੀਆਂ ਸਾਂਝੀਆਂ ਕੀਤੀਆਂ ਤੇ ਸਲਾਹ ਕਰ ਕੇ ਬਹਾਨੇ ਨਾਲ ਘਰੋਂ ਚਲੀਆਂ ਗਈਆਂ ਸਨ। ਮੰਗਲਵਾਰ ਰਾਤ ਦੋਵੇ ਇਕ ਹੋਟਲ ‘ਚ ਠਹਿਰੀਆਂ ਸਨ। ਉਨਾਂ੍ਹ ਨੂੰ ਬੁੱਧਵਾਰ ਸਵੇਰੇ ਜਲੰਧਰ ਰੇਲਵੇ ਸਟੇਸ਼ਨ ਨੇੜਿਓਂ ਬਰਾਮਦ ਕਰ ਲਿਆ।

Leave a Reply

Your email address will not be published. Required fields are marked *

Back to top button