ਪੰਜਾਬ ‘ਚ ਨਗਰ ਨਿਗਮ ਦੀਆਂ ਚੋਣਾਂ 15 ਨਵੰਬਰ ਤੱਕ ਨਹੀਂ ਹੋਣਗੀਆਂ। ਦੱਸ ਦਈਏ ਕਿ ਲੋਕਲ ਬਾਡੀਜ਼ ਵਿਭਾਗ ਨੇ ਵਾਰਡਬੰਦੀ ਦਾ ਕੰਮ ਪੂਰਾ ਨਾ ਹੋਣ ਕਾਰਨ ਸਮਾਂ ਵਧਾ ਦਿੱਤਾ ਹੈ। ਇਸ ਦੈ ਨਾਲ ਹੀ ਕਿਹਾ ਕਿ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ 7 ਨਵੰਬਰ ਤੱਕ ਜਮ੍ਹਾ ਕਰਵਾ ਸਕਦਾ ਹੈ।
17 ਨਵੰਬਰ ਨੂੰ ਜੇ ਕੋਈ ਵਾਪਿਸ ਇਤਰਾਜ਼ ਲੈਣਾ ਚਾਹੁੰਦਾ ਹੈ ਤਾਂ ਵਾਪਸ ਲੈ ਸਕਦੇ ਹਨ, 21 ਨਵੰਬਰ ਨੂੰ ਕੰਮ ਪੂਰਾ ਹੋ ਜਾਵੇਗਾ, ਪਹਿਲਾਂ ਚੋਣਾਂ 15 ਨਵੰਬਰ ਤੱਕ ਹੋਣੀਆਂ ਸਨ, ਅਗਲੇ ਸਾਲ ਦੇ ਸ਼ੁਰੂ ਵਿੱਚ ਚੋਣਾਂ ਹੋ ਸਕਦੀਆਂ ਹਨ।
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਬਿਗਲ ਜਲਦ ਵੱਜਣ ਵਾਲਾ ਸੀ ਪਰ ਹਾਲ ਹੀ ਵਿੱਚ ਆਈ ਖ਼ਬਰ ਨੇ ਚੋਣਾਂ ਦੀ ਤਾਰੀਕ ਅੱਗੇ ਵਧਾ ਦਿੱਤੀ ਹੈ। ਪੰਜਾਬ ਵਿੱਚ ਪੰਜ ਮਿਉਂਸਪਲ ਬਾਡੀਜ਼ ਦੀਆਂ ਚੋਣਾਂ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਹੋਣੀਆਂ ਸਨ। ਇਹ ਜਾਣਕਾਰੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਸੀ।
ਇਹ ਪੰਜ ਨਗਰ ਨਿਗਮ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਫਗਵਾੜਾ ਹਨ।
ਪੰਜਾਬ ਦੀਆਂ 39 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵੀ 1 ਤੋਂ 15 ਨਵੰਬਰ ਦਰਮਿਆਨ ਹੋਣੀਆਂ ਸਨ ਪਰ ਹੁਣ ਇਸ ਦੀ ਤਾਰੀਕ ਅੱਗ ਵੱਧਾ ਦਿੱਤੀ ਹੈ। ਇਸ ਦੇ ਲਈ ਅਗਸਤ ‘ਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਦੀਵਾਲੀ ਦਾ ਤਿਉਹਾਰ 12 ਨਵੰਬਰ ਨੂੰ ਹੈ, ਇਸ ਲਈ ਨਵੰਬਰ ਦੇ ਪਹਿਲੇ ਹਫ਼ਤੇ ਚੋਣਾਂ ਹੋਣ ਦੀ ਸੰਭਾਵਨਾ ਜ਼ਿਆਦਾ ਸੀ। ਪੰਜਾਬ ਸਰਕਾਰ ਨੇ ਸੂਬੇ ਦੇ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਸੀ।
ਪੰਜਾਬ ਦੀਆਂ 34 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦਾ ਕਾਰਜਕਾਲ ਦਸੰਬਰ 2022 ਤੋਂ ਫਰਵਰੀ 2023 ਦਰਮਿਆਨ ਖ਼ਤਮ ਹੋ ਗਿਆ ਹੈ ਪਰ ਨਗਰ ਨਿਗਮ ਚੋਣਾਂ ਦੀ ਤਰੀਕ ਚੋਣ ਕਮਿਸ਼ਨ ਦੇ ਅੰਤਿਮ ਫੈਸਲੇ ਤੋਂ ਬਾਅਦ ਹੀ ਤੈਅ ਹੋਵੇਗੀ। ਇਸੇ ਤਰੀਕ ਨੂੰ ਚੋਣਾਂ ਹੋਣਗੀਆਂ। ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਫਗਵਾੜਾ ਜ਼ਿਲ੍ਹਿਆਂ ਵਿੱਚ ਜਨਵਰੀ 2023 ਤੋਂ ਲੋਕਲ ਬਾਡੀ ਚੋਣਾਂ ਲਟਕ ਰਹੀਆਂ ਹਨ।