
ਰਾਜਧਾਨੀ ਵਿੱਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਕੇਹਰਿਵਾਲ ਸਰਵਾਲ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਦਿੱਲੀ ਵਿੱਚ 13 ਨਵੰਬਰ ਤੋਂ 20 ਨਵੰਬਰ ਤੱਕ Odd-Even ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਲਗਾਤਾਰ ਜਵਾ ਦੀ ਗੁਣਵੱਤਾ ਖਰਾਬ ਹੋਣ ਦੇ ਚੱਲਦਿਆਂ ਦਿੱਲੀ-ਐੱਨਸੀਆਰ ਵਿੱਚ ਚੌਥਾ ਪੜਾਅ ਲਾਗੂ ਕਰ ਦਿੱਤਾ ਗਿਆ ਹੈ।
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਘੱਟ ਕਰਨ ਦੇ ਲੈ ਸਖਤ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਦੇ ਬਾਅਦ ਦਿੱਲੀ ਪ੍ਰਦੂਸ਼ਣ ਦਾ ਪੱਧਰ ਵੱਧ ਸਕਦਾ ਹੈ। ਜਿਸਦੇ ਮੱਦੇਨਜ਼ਰ ਦੀਵਾਲੀ ਦੇ ਅਗਲੇ ਦਿਨ ਤੋਂ ਇੱਕ ਹਫਤੇ ਲਈ Odd-Even ਦਾ ਫਾਰਮੂਲਾ ਲਾਗੂ ਕੀਤਾ ਜਾਵੇਗਾ, ਜੋ ਕਿ 13 ਨਵੰਬਰ ਤੋਂ 20 ਨਵੰਬਰ ਤੱਕ ਲਾਗੂ ਰਹੇਗਾ। ਗੋਪਾਲ ਰਾਏ ਨੇ ਕਿਹਾ ਕਿ ਸਮੀਖਿਆ ਕਰਨ ਮਗਰੋਂ ਹੀ ਅੱਗੇ ਦਾ ਫੈਸਲਾ ਲਿਆ ਜਾਵੇਗਾ ਕਿ ਇਸਨੂੰ ਅੱਗੇ ਵਧਾਉਣਾ ਹੈ ਜਾਂ ਨਹੀਂ।
ਗੋਪਾਲ ਰਾਏ ਨੇ ਕਿਹਾ ਕਿ BS-II ਪੈਟਰੋਲ ਵਾਹਨਾਂ ਤੇ BS-IV ਡੀਜ਼ਲ ਵਾਹਨਾਂ ‘ਤੇ ਜੋ ਪਾਬੰਦੀ ਲਗਾਈ ਗਈ ਸੀ, ਉਹ GRAP-4 ਵਿੱਚ ਵੀ ਜਾਰੀ ਰਹੇਗੀ। LNG CNG ਤੇ ਇਲੈਕਟ੍ਰਿਕ ਟਰੱਕਾਂ, ਜ਼ਰੂਰੀ ਸੇਵਾਵਾਂ ਦੇ ਵਾਹਨਾਂ ਨੂੰ ਛੱਡ ਕੇ ਹੋਰ ਟਰੱਕਾਂ ਦੀ ਦਿੱਲੀ ਵਿੱਚ ਐਂਟਰੀ ਬੈਨ ਹੈ