EntertainmentPunjab

ਮਾਮਲਾ ਨਾਜਾਇਜ਼ ਸਬੰਧਾਂ ਦਾ, ਪਤਨੀ ਨੇ ਮਰਵਾਇਆ ਆਪਣਾ ਪਤੀ ਜਿੰਮ ਟਰੇਨਰ

ਪਿੰਡ ਘਰਿਆਲਾ ਵਿਖੇ  ਜਿੰਮ ਟਰੇਨਰ ਰਣਜੀਤ ਸਿੰਘ ਕਤਲ ਮਾਮਲੇ ਵਿੱਚ ਦਿਲ ਦਹਿਲਾਉਂਦਾ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਨੂੰ ਉਸਦੀ ਪਤਨੀ ਨੇ ਹੀ ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਕਤਲ ਕਰਵਾਇਆ ਸੀ।

ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਅੱਜ ਸਵੇਰੇ ਤੜਕਸਾਰ ਜਿੰਮ ਟਰੇਨਰ ਰਣਜੀਤ ਸਿੰਘ ਨਾਮਕ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪੁੱਤ ਦਾ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਸੀ ਤੇ ਨਾ ਹੀ ਉਸਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤ ਵਿਦੇਸ਼ ਤੋਂ ਆਇਆ ਸੀ ਤੇ ਆ ਕੇ ਉਸਨੇ ਪਿੰਡ ਵਿਚ ਹੀ ਨਵਾਂ ਜਿੰਮ ਖੋਲ਼੍ਹਿਆ ਸੀ।

ਇਸ ਵਿਚਾਲੇ ਪੁਲਿਸ ਵੀ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਸੀ। ਪੁਲਿਸ ਦੀ ਜਾਂਚ ਦੀ ਸੂਈ ਮ੍ਰਿਤਕ ਨੌਜਵਾਨ ਦੀ ਪਤਨੀ ਵੱਲ ਵੀ ਘੁੰਮ ਰਹੀ ਸੀ। ਸਖਤੀ ਨਾਲ ਕੀਤੀ ਗਈ ਪੁੱਛ-ਪੜਤਾਲ ਵਿਚ ਜਿੰਮ ਟਰੇਨਰ ਦੀ ਪਤਨੀ ਦਾ ਕਤਲ ਵਿਚ ਹੱਥ ਹੋਣ ਦਾ ਖੁਲਾਸਾ ਹੋਇਆ।

ਸਬ ਡਿਵੀਜ਼ਨ ਪੱਟੀ ਦੇ ਡੀਐਸਪੀ ਜਸਪਾਲ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰਣਜੀਤ ਸਿੰਘ ਦੀ ਵਾਈਫ ਬਲਜੀਤ ਕੌਰ ਦੇ ਪਿੰਡ ਲਾਖਣਾ ਦੇ ਮਹਾਂਵੀਰ ਸਿੰਘ ਨਾਲ ਨਾਜਾਇਜ਼ ਸੰਬੰਧ ਸਨ ਅਤੇ ਇਨ੍ਹਾਂ ਸੰਬੰਧਾਂ ਦੇ ਚੱਲਦਿਆਂ ਹੀ ਮਹਾਂਵੀਰ ਸਿੰਘ ਵੱਲੋਂ ਰਣਜੀਤ ਸਿੰਘ ਦਾ ਕਤਲ ਕੀਤਾ ਗਿਆ ਹੈ।

Leave a Reply

Your email address will not be published. Required fields are marked *

Back to top button